ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਦਾ ਕਹਿਰ: ਵਾੜੇ ਦੀ ਛੱਤ ਡਿੱਗਣ ਕਾਰਨ ਮੱਝ ਦੀ ਮੌਤ, ਅੱਧੀ ਦਰਜਨ ਤੋਂ ਵੱਧ ਪਸ਼ੂ ਜ਼ਖਮੀ 

ਇੱਥੋਂ ਦੇ ਨੇੜਲੇ ਪਿੰਡ ਸੰਗਤਪੁਰਾ ਵਿਖੇ ਤੇਜ਼ ਬਰਸਾਤ ਦੇ ਕਾਰਨ ਮੱਝਾਂ ਦੇ ਵਾੜੇ ਦੀ ਛੱਤ ਡਿੱਗਣ ਕਾਰਨ ਇੱਕ ਮੱਝ ਦੀ ਮੌਤ ਅਤੇ ਛੇ ਤੋਂ ਵੱਧ ਪਸ਼ੂ ਜ਼ਖਮੀ ਹੋ ਗਏ। ਡੇਅਰੀ ਫਾਰਮ ਦਾ ਕੰਮ ਕਰਦੇ ਰਘਵੀਰ ਸਿੰਘ ਗੱਗੀ ਵਾਸੀ ਸੰਗਤਪੁਰਾ...
Advertisement
ਇੱਥੋਂ ਦੇ ਨੇੜਲੇ ਪਿੰਡ ਸੰਗਤਪੁਰਾ ਵਿਖੇ ਤੇਜ਼ ਬਰਸਾਤ ਦੇ ਕਾਰਨ ਮੱਝਾਂ ਦੇ ਵਾੜੇ ਦੀ ਛੱਤ ਡਿੱਗਣ ਕਾਰਨ ਇੱਕ ਮੱਝ ਦੀ ਮੌਤ ਅਤੇ ਛੇ ਤੋਂ ਵੱਧ ਪਸ਼ੂ ਜ਼ਖਮੀ ਹੋ ਗਏ। ਡੇਅਰੀ ਫਾਰਮ ਦਾ ਕੰਮ ਕਰਦੇ ਰਘਵੀਰ ਸਿੰਘ ਗੱਗੀ ਵਾਸੀ ਸੰਗਤਪੁਰਾ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ ਉਪਰੰਤ ਉਸ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ। ਪਰ ਉਦੋਂ ਤੱਕ ਇੱਕ ਮੱਝ ਦੀ ਮੌਤ ਹੋ ਚੁੱਕੀ ਸੀ ਅਤੇ 6 ਦੇ ਕਰੀਬ ਪਸ਼ੂ ਮਲਬੇ ਹੇਠ ਦਬ ਜਾਣ ਕਾਰਨ ਜ਼ਖਮੀ ਹੋ ਗਏ ਹਨ।

ਗੱਗੀ ਨੇ ਦੱਸਿਆ ਕਿ ਉਸ ਨੇ ਇੱਕ ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਪਸ਼ੂਆਂ ਇਹ ਥਾਂ ਬਣਾਈ ਸੀ, ਜੋ ਤੇਜ਼ ਬਰਸਾਤ ਕਾਰਨ ਢਹਿ ਢੇਰੀ ਹੋ ਗਈ ਹੈ। ਉਸ ਨੇ ਦੱਸਿਆ ਕਿ ਪਸ਼ੂਆਂ ਵਾਲੇ ਵਾੜੇ ਦੀ ਲੰਬਾਈ 82 ਫੁੱਟ ਅਤੇ ਚੌੜਾਈ 18 ਫੁੱਟ ਸੀ ਜਿਸ ਵਿਚ 20 ਪਸ਼ੂ ਸਨ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਪੀੜਤ ਪਰਿਵਾਰ ਨੂੰ ਦਿੱਤਾ ਜਾਵੇ। ਐੱਸਡੀਐੱਮ ਸੂਬਾ ਸਿੰਘ ਨੇ ਕਿਹਾ ਕਿ ਵਿਅਕਤੀ ਨੂੰ ਯੋਗ ਮੁਆਵਜ਼ਾ ਦੇਣ ਦਾ ਯਤਨ ਕੀਤਾ ਜਾਵੇਗਾ ਜਲਦ ਹੀ ਪਟਵਾਰੀ ਨੂੰ ਭੇਜ ਕੇ ਇਸ ਦੀ ਰਿਪੋਰਟ ਲਈ ਜਾਵੇਗੀ।

ਇੱਕ ਹੋਰ ਘਟਨਾ ਵਿਚ ਕੋਟੜਾ ਲਹਿਲ, ਲਹਿਰਾਗਾਗਾ ਵਿਖੇ ਸਥਿਤ ਸੰਤ ਬਾਬਾ ਅਤਰ ਸਿੰਘ ਜੀ ਵੇਲਫੇਅਰ ਅਤੇ ਚੇਰੀਟੇਬਲ ਸੋਸਾਇਟੀ ਅਧੀਨ ਚੱਲ ਰਹੇ ਵਿੱਦਿਆ ਜੋਤੀ ਕਾਲਜ ਦੀ ਲਗਭਗ 250 ਤੋਂ 300 ਫੁੱਟ ਲੰਬੀ ਚਾਰ ਦਿਵਾਰੀ ਢਹਿ ਗਈ।
Advertisement
Advertisement