ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਪਟਿਆਲਾ ਦੇ ਕਈ ਖੇਤਰਾਂ ਵਿੱਚ ਪਾਣੀ ਭਰਿਆ
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 14 ਜੁਲਾਈ

Advertisement

ਪਟਿਆਲਾ ਦੇ ਸ਼ਹਿਰੀ ਅਤੇ ਕੁਝ ਪੇਂਡੂ ਖੇਤਰਾਂ ਵਿੱਚ ਭਰਵੇਂ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਰਿਹਾ। ਭਾਵੇਂ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਹੁੰਮਸ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਰਬਨ ਅਸਟੇਟ ਸਮੇਤ ਪਟਿਆਲਾ ਦੇ ਆਨੰਦ ਨਗਰ, ਅਨਾਰਦਾਨਾ ਚੌਕ, ਸ਼ੇਰਾਂਵਾਲਾ ਗੇਟ, ਹੀਰਾ ਬਾਗ਼, ਐੱਸਐੱਸਟੀ ਨਗਰ, ਗੁਰੂ ਨਾਨਕ ਨਗਰ ਤੇ ਮਹਿੰਦਰਾ ਕਲੋਨੀ ਵਿੱਚ ਮੀਂਹ ਕਾਰਨ ਪਾਣੀ ਭਰ ਗਿਆ ਤੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਅੱਜ ਪਟਿਆਲਾ ਵਿੱਚ ਤਾਪਮਾਨ 27 ਡਿਗਰੀ ਸੈਲਸੀਅਸ ਤੋਂ 34 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਇਸ ਦੌਰਾਨ ਹਵਾ ਦੀ ਰਫ਼ਤਾਰ ਲਗਭਗ 5.84 ਰਹੀ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿੱਚ ਪਟਿਆਲੇ ਦਾ ਤਾਪਮਾਨ ਮੰਗਲਵਾਰ ਨੂੰ 37 ਡਿਗਰੀ ਸੈਲਸੀਅਸ, ਬੁੱਧਵਾਰ ਨੂੰ 35 ਡਿਗਰੀ ਸੈਲਸੀਅਸ, ਵੀਰਵਾਰ ਨੂੰ 35 ਡਿਗਰੀ ਸੈਲਸੀਅਸ, ਸ਼ੁੱਕਰਵਾਰ ਨੂੰ 28 ਡਿਗਰੀ ਸੈਲਸੀਅਸ, ਸ਼ਨਿਚਰਵਾਰ ਨੂੰ 36 ਡਿਗਰੀ ਸੈਲਸੀਅਸ ਅਤੇ ਐਤਵਾਰ ਨੂੰ 38 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨ ਆਗੂ ਗੁਰਜੰਟ ਸਿੰਘ ਸਿਊਣਾ ਨੇ ਕਿਹਾ ਕਿ ਭਾਵੇਂ ਅੱਜ ਚੰਗ ਮੀਂਹ ਪਿਆ ਪਰ ਓਨਾ ਨਹੀਂ ਜਿੰਨਾ ਪੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਮੌਕੇ ’ਤੇ ਮੀਂਹ ਭਾਵੇਂ ਬਿਜਲੀ ਮਿਲ ਜਾਵੇ ਉਸ ਲਈ ਵਰਦਾਨ ਹੁੰਦੇ ਹਨ। ਆਲ ਇੰਡੀਆ ਰੇਡੀਓ ਪਟਿਆਲਾ ਦੇ ਡਾਇਰੈਕਟਰ ਰਹੇ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਮੀਂਹ ਦੇ ਮੌਸਮ ਦੇ ਮੱਦੇਨਜ਼ਰ ਪਟਿਆਲਾ ਪ੍ਰਸ਼ਾਸਨ ਦੇ ਇੰਤਜ਼ਾਮ ਨਾਕਾਫ਼ੀ ਹਨ ਇਸ ਕਰਕੇ ਅਰਬਨ ਅਸਟੇਟ ਦੇ ਲੋਕ ਮੀਂਹ ਪੈਣ ਕਾਰਨ ਜਿੱਥੇ ਰਾਹਤ ਮਹਿਸੂਸ ਕਰਦੇ ਹਨ ਉੱਥੇ ਇਸ ਗੱਲੋਂ ਡਰਦੇ ਹਨ ਕਿ ਕਿਤੇ ਹੜ੍ਹ ਨਾ ਆ ਜਾਵੇ।

ਅਨਾਜ ਮੰਡੀ ’ਚ ਪਾਣੀ ਭਰਨ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸ਼ਹਿਰ ਵਿੱਚ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਦੀਆਂ ਸੜਕਾਂ ’ਤੇ ਕਈ ਦਿਨਾਂ ਤੋਂ ਖੜ੍ਹੇ ਪਾਣੀ ਨੇ ਦੁਕਾਨਦਾਰਾਂ ਅਤੇ ਕਿਸਾਨਾਂ ਦਾ ਮੰਡੀਆਂ ’ਚ ਦਾਖਲ ਹੋਣਾ ਬੰਦ ਕਰ ਦਿੱਤਾ ਹੈ। ਅਨਾਜ ਮੰਡੀ ਅਤੇ ਸਬਜ਼ੀ ਮੰਡੀ ਆਲੇ-ਦੁਆਲੇ ਦੀਆਂ ਸੜਕਾਂ ਨਾਲੋਂ ਨੀਵੀਂਆਂ ਹੋਣ ਕਾਰਨ ਅਕਸਰ ਹੀ ਜਾਖਲ ਰੋਡ, ਸਟੇਡੀਅਮ ਰੋਡ ਤੋਂ ਇਲਾਵਾ ਇੰਦਰਾ ਬਸਤੀ ਅਤੇ ਟਰਾਲੀ ਯੂਨੀਅਨ ਵਲੋਂ ਆਕੇ ਮੀਂਹ ਦਾ ਸਾਰਾ ਪਾਣੀ ਦੋਵਾਂ ਮੰਡੀਆਂ ’ਚ ਇਕੱਠਾ ਹੋ ਜਾਂਦਾ ਹੋ ਜਿਸ ਕਾਰਨ ਜਿੱਥੇ ਮੰਡੀ ਦੇ ਆੜ੍ਹਤੀਆਂ ਦਾ ਆਉਣਾ-ਜਾਣਾ ਔਖਾ ਹੋ ਜਾਂਦਾ ਹੈ ਉੱਥੇ ਹੀ ਮੰਡੀ ਵਿਚ ਆਪਣੀ ਜਿਨਸ ਵੇਚਣ ਆਏ ਕਿਸਾਨਾਂ ਨੂੰ ਵੀ ਵੱਡੀ ਦਿੱਕਤ ਆਉਂਦੀ ਹੈ। ਆੜ੍ਹਤੀਆਂ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇੰਨਾ ਹੀ ਨਹੀਂ ਇੱਥੇ ਪੁਲੀਸ ਚੌਕੀ, ਦੋ ਬੈਂਕ ਅਤੇ ਅੱਧੀ ਦਰਜਨ ਤੋਂ ਵੀ ਵੱਧ ਸਰਕਾਰੀ ਵਿਭਾਗਾਂ ਦੇ ਦਫਤਰਾਂ ਤੋਂ ਇਲਾਵਾ ਅਨਾਜ ਮੰਡੀ ਅਤੇ ਸਬਜ਼ੀ ਮੰਡੀ ’ਚ ਰਿਹਾਇਸ਼ਾਂ ਹੋਣ ਕਾਰਨ ਜਿੱਥੇ ਆਮ ਲੋਕਾਂ ਨੂੰ ਆਪਣਾ ਕੰਮ-ਧੰਦਾ ਕਰਵਾਉਣ ’ਚ ਮੁਸ਼ਕਿਲ ਆਉਂਦੀ ਹੈ ਉੱਥੇ ਹੀ ਬੱਚਿਆਂ ਨੂੰ ਸਕੂਲ ਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਤੋਂ ਮੰਗ ਕੀਤੀ ਕਿ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।

Advertisement