ਕਾਰ ’ਚੋਂ ਕੁਇੰਟਲ ਭੁੱਕੀ ਬਰਾਮਦ
ਥਾਣਾ ਛਾਜਲੀ ਦੀ ਪੁਲੀਸ ਨੇ ਕਰੇਟਾ ਕਾਰ ’ਚੋਂ 100 ਕਿੱਲੋ ਭੁੱਕੀ ਬਰਾਮਦ ਕੀਤੀ ਹੈ, ਜਦਕਿ ਮੁਲਜ਼ਮ ਫ਼ਰਾਰ ਹਨ। ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਗਸ਼ਤ ਅਤੇ ਚੈਕਿੰਗ ਸਬੰਧੀ ਪਿੰਡ ਮਹਿਲਾਂ ਵਿੱਚ ਮੌਜੂਦ ਸਨ। ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਗਾਮਾ ਸੈਂਸੀ ਵਾਸੀ...
Advertisement
ਥਾਣਾ ਛਾਜਲੀ ਦੀ ਪੁਲੀਸ ਨੇ ਕਰੇਟਾ ਕਾਰ ’ਚੋਂ 100 ਕਿੱਲੋ ਭੁੱਕੀ ਬਰਾਮਦ ਕੀਤੀ ਹੈ, ਜਦਕਿ ਮੁਲਜ਼ਮ ਫ਼ਰਾਰ ਹਨ। ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਗਸ਼ਤ ਅਤੇ ਚੈਕਿੰਗ ਸਬੰਧੀ ਪਿੰਡ ਮਹਿਲਾਂ ਵਿੱਚ ਮੌਜੂਦ ਸਨ। ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਗਾਮਾ ਸੈਂਸੀ ਵਾਸੀ ਸੁਨਾਮ ਤੇ ਇੱਕ ਹੋਰ ਨਾਮਾਲੂਮ ਵਿਅਕਤੀ ਬਾਹਰਲੇ ਸੂਬਿਆਂ ਵਿੱਚੋਂ ਭੁੱਕੀ ਲਿਆ ਕੇ ਪਿੰਡਾਂ ਵਿੱਚ ਸਪਲਾਈ ਕਰਦੇ ਹਨ। ਇਨ੍ਹਾਂ ਦੀ ਚਿੱਟੇ ਰੰਗ ਦੀ ਕਰੇਟਾ (ਸੀਐੱਚ01-5981) ਖਡਿਆਲ ਕੋਠੇ ਦੇ ਸ਼ਮਸ਼ਾਨਘਾਟ ’ਚ ਖੜ੍ਹੀ ਹੈ, ਜਿਸ ਵਿੱਚ ਭੁੱਕੀ ਪਈ ਹੈ। ਗਾਮਾ ਸੈਂਸੀ ਤੇ ਇਕ ਹੋਰ ਨਾਮਾਲੂਮ ਵਿਅਕਤੀ ਪਿੰਡਾਂ ’ਚ ਗਾਹਕ ਲੱਭਣ ਲਈ ਗਏ ਹੋਏ ਹਨ। ਇਸ ਮਗਰੋਂ ਪੁਲੀਸ ਨੇ ਛਾਪਾ ਮਾਰਕੇ 100 ਕਿਲੋ ਭੁੱਕੀ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ।
Advertisement
Advertisement