Punjab News - Road Accident: ਸਵਿਫ਼ਟ ਕਾਰ ਦੀ ਟੱਕਰ ਨਾਲ SSF ਦੀ ਗੱਡੀ ਪਲਟੀ
Punjab news - road-accident: SSF vehicle overturned after being hit by Swift car
Advertisement
ਫੋਰਸ ਦਾ ਇਕ ਮੁਲਾਜ਼ਮ ਹੋਇਆ ਗੰਭੀਰ ਜ਼ਖ਼ਮੀ
ਮੇਜਰ ਸਿੰਘ ਮੱਟਰਾਂ
Advertisement
ਭਵਾਨੀਗੜ੍ਹ, 9 ਜਨਵਰੀ
Punjab News - Road Accident: ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਇੱਥੇ ਇਕ ਸਵਿਫ਼ਟ ਕਾਰ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੇ ਜਾਣ ਕਾਰਨ ਸੜਕ ਸੁਰੱਖਿਆ ਫੋਰਸ (Sadak Surakhya Force) ਦੀ ਗੱਡੀ ਪਲਟ ਗਈ। ਹਾਦਸੇ ਵਿੱਚ ਸੜਕ ਸੁਰੱਖਿਆ ਫੋਰਸ ਦਾ ਮੁਲਾਜ਼ਮ ਹਰਸ਼ਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਮੁਲਾਜ਼ਮ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਸਵਿਫ਼ਟ ਕਾਰ ਵੀ ਉਲਟ ਗਈ ਅਤੇ ਦੋਵੇਂ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement