ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪ੍ਰੋਗਰਾਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਅਤੇ ਦਾਲਾਂ ਵਿੱਚ ਦੇਸ਼ ਦੀ ਸਵੈ- ਨਿਰਭਰਤਾ ਮਿਸ਼ਨ ਸਮੇਤ ਕਈ ਨਵੀਆਂ ਖੇਤੀ ਯੋਜਨਾਵਾਂ ਦੇ ਆਗਾਜ਼ ਦੇ ਨੈਸ਼ਨਲ ਐਗਰੀਕਲਚਰ...
Advertisement
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਅਤੇ ਦਾਲਾਂ ਵਿੱਚ ਦੇਸ਼ ਦੀ ਸਵੈ- ਨਿਰਭਰਤਾ ਮਿਸ਼ਨ ਸਮੇਤ ਕਈ ਨਵੀਆਂ ਖੇਤੀ ਯੋਜਨਾਵਾਂ ਦੇ ਆਗਾਜ਼ ਦੇ ਨੈਸ਼ਨਲ ਐਗਰੀਕਲਚਰ ਸਾਇੰਸ ਕੰਪਲੈਕਸ, ਪੂਸਾ, ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀ ਐੱਮ ਧਨ ਧਾਨਿਆ ਕ੍ਰਿਸ਼ੀ ਯੋਜਨਾ ਸਣੇ ਖੇਤੀ ਸੈਕਟਰ ਲਈ 35,400 ਕਰੋੜ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਦਾਲਾਂ ’ਚ ਆਤਮ-ਨਿਰਭਰਤਾ ਮਿਸ਼ਨ ਵੀ ਲਾਂਚ ਕੀਤਾ ਗਿਆ। ਜਿਸ ਲਈ 11,440 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
Advertisement
Advertisement