ਪ੍ਰਾਇਮਰੀ ਖੇਡਾਂ: ਘਨੌਰੀ ਕਲਾਂ ਸੈਂਟਰ ਨੇ ਟਰਾਫੀ ਜਿੱਤੀ
ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਨਾਭਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਹੇੜੀਕੇ ਵਿੱਚ ਕਰਵਾਏ ਗਏ। ਆਖਰੀ ਦਿਨ ਓਵਰਆਲ ਟਰਾਫ਼ੀ ਦਾ ਵੱਕਾਰੀ ਇਨਾਮ ਘਨੌਰੀ ਕਲਾਂ ਸੈਂਟਰ ਨੇ ਜਿੱਤ ਲਿਆ। ਖੇਡ ਮੁਕਾਬਲੇ...
Advertisement
ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਨਾਭਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਹੇੜੀਕੇ ਵਿੱਚ ਕਰਵਾਏ ਗਏ। ਆਖਰੀ ਦਿਨ ਓਵਰਆਲ ਟਰਾਫ਼ੀ ਦਾ ਵੱਕਾਰੀ ਇਨਾਮ ਘਨੌਰੀ ਕਲਾਂ ਸੈਂਟਰ ਨੇ ਜਿੱਤ ਲਿਆ। ਖੇਡ ਮੁਕਾਬਲੇ ਲਈ ਗਠਿਤ ਬਲਾਕ ਪੱਧਰੀ ਕਮੇਟੀ ਦੇ ਪ੍ਰਬੰਧਕੀ ਸਕੱਤਰ ਗੁਰਜੀਤ ਸਿੰਘ ਘਨੌਰ ਨੇ ਦੱਸਿਆ ਕਿ ਖੋ-ਖੋ ਮੁੰਡੇ ਤੇ ਕੁੜੀਆਂ ’ਚ ਘਨੌਰੀ ਕਲਾਂ ਸੈਂਟਰ ਨੇ ਪਹਿਲਾ, ਦੀਦਾਰਗੜ੍ਹ ਨੇ ਦੂਜਾ, ਕਬੱਡੀ ਨੈਸ਼ਨਲ ਸਟਾਈਲ (ਮੁੰਡੇ) ਪਹਿਲਾ ਦੀਦਾਰਗੜ੍ਹ, ਦੂਜਾ ਘਨੌਰੀ ਕਲਾਂ, ਕੁੜੀਆਂ ’ਚ ਦੀਦਾਰਗੜ੍ਹ ਪਹਿਲਾ, ਖੇੜੀ ਚਹਿਲਾਂ ਦੂਜਾ, ਸਰਕਲ ਸਟਾਈਲ ਕਬੱਡੀ ‘ਚ ਖੇੜੀ ਚਹਿਲਾਂ ਪਹਿਲਾ, ਦੀਦਾਰਗੜ੍ਹ ਦੂਜਾ, ਯੋਗਾ (ਮੁੰਡੇ) ’ਚ ਘਨੌਰੀ ਕਲਾਂ ਨੇ ਪਹਿਲਾ, ਬਧੇਸ਼ਾ ਦੂਜਾ, ਯੋਗਾ (ਕੁੜੀਆਂ) ਘਨੌਰੀ ਕਲਾਂ ਪਹਿਲਾ, ਖੇੜੀ ਚਹਿਲਾਂ ਦੂਜਾ, ਰਿਧਮਿਕ (ਮੁੰਡੇ) ਘਨੌਰੀ ਕਲਾਂ ਪਹਿਲਾ, ਬਧੇਸਾ ਦੂਜਾ, ਰਿਧਮਿਕ (ਕੁੜੀਆਂ) ਘਨੌਰੀ ਕਲਾਂ ਪਹਿਲਾ, ਸ਼ੇਰਪੁਰ ਤੇ ਬਧੇਸ਼ਾ ਨੇ ਦੂਜਾ, ਵਿਆਕਤੀਗਤ ਕੁੜੀਆਂ ਤੇ ਮੁੰਡੇ ਘਨੌਰੀ ਕਲਾਂ ਨੇ ਪਹਿਲਾ, ਬੈਡਮਿੰਟਨ (ਕੁੜੀਆ) ਬਧੇਸਾ ਨੇ ਪਹਿਲਾ, ਘਨੌਰੀ ਕਲਾਂ ਨੇ ਦੂਜਾ, ਬੈਡਮਿੰਟਨ (ਮੁੰਡੇ) ਘਨੌਰੀ ਕਲਾਂ ਪਹਿਲਾ, ਦੀਦਾਰਗੜ੍ਹ ਦੂਜਾ, ਸਤਰੰਜ (ਮੁੰਡੇ) ਖੇੜੀ ਚਹਿਲਾਂ ਪਹਿਲਾ, ਦੀਦਾਰਗੜ੍ਹ ਦੂਜਾ, ਸਤਰੰਜ (ਕੁੜੀਆ)ਦੀਦਾਰਗੜ੍ਹ ਪਹਿਲਾ, ਸ਼ੇਰਪੁਰ ਦੂਜਾ, ਕੁਸ਼ਤੀਆਂ (25) ਸ਼ੇਰਪੁਰ ਪਹਿਲਾ, ਦੀਦਾਰਗੜ੍ਹ ਦੂਜਾ, 28 ਕਿੱਲੋ ਦੀਦਾਰਗੜ੍ਹ ਗੈਰੀ ਸਿੰਘ ਪਹਿਲਾ, ਖੇੜੀ ਚਹਿਲਾਂ ਦਿਲਜ਼ਾਨ ਦੂਜਾ, 30 ਕਿੱਲੋ ਬਧੇਸ਼ਾ ਸ਼ਗਨਦੀਪ ਖਾ ਪਹਿਲਾ, ਘਨੌਰੀ ਕਲਾਂ ਕਰਮਵੀਰ ਸਿੰਘ ਦੂਜਾ, 32 ਕਿੱਲੋ ਦੀਦਾਰਗੜ੍ਹ ਰਿਤੇਸ਼ ਕੁਮਾਰ ਪਹਿਲਾ, ਬਧੇਸਾ ਸੁਖਦੀਪ ਸਿੰਘ ਦੂਜਾ, ਰਿਲੇਅ ਰੇਸ (ਮੁੰਡੇ) ਘਨੌਰੀ ਕਲਾਂ ਪਹਿਲਾ, ਦੋ ਸੌ ਮੀਟਰ (ਮੁੰਡੇ) ਖੇੜੀ ਚਹਿਲਾਂ ਪਹਿਲਾ, ਘਨੌਰੀ ਕਲਾਂ ਹਰਪ੍ਰੀਤ ਦੂਜਾ, ਦੋ ਸੌ ਮੀਟਰ (ਕੁੜੀਆ) ਖੇੜੀ ਚਹਿਲਾਂ ਪਹਿਲਾ ਤੇ ਦੂਜਾ, ਗੁਰਨੂਰ ਕੌਰ ਘਨੌਰੀ ਕਲਾਂ ਤੀਜਾ, ਚਾਰ ਸੌ ਮੀਟਰ (ਮੁੰਡੇ) ਘਨੌਰੀ ਕਲਾਂ ਹਰਪ੍ਰੀਤ ਪਹਿਲਾ, ਖੇੜੀ ਚਹਿਲਾ ਦੂਜਾ, ਚਾਰ ਸੌ ਮੀਟਰ (ਕੁੜੀਆ) ਦੀਦਾਰਗੜ੍ਹ ਨੇ ਪਹਿਲਾ, ਘਨੌਰੀ ਕਲਾਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੇਡ ਕਮੇਟੀ ਦੇ ਪ੍ਰਿਤਪਾਲ ਸਿੰਘ, ਗੁਰਜੰਟ ਸਿੰਘ, ਕਿਰਨਦੀਪ ਕੌਰ ਤੋਂ ਇਲਾਵਾ ਸਮੂਹ ਸੀਐਚਟੀ ਹਾਜ਼ਰ ਸਨ।
Advertisement
Advertisement
