ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਈਪਲਾਈਨ ਲਈ ਪੁੱਟੀ ਸੜਕ ’ਤੇ ਟੋਇਆਂ ਕਾਰਨ ਹਾਦਸਿਆਂ ਦਾ ਖ਼ਤਰਾ

ਪਰਮਜੀਤ ਸਿੰਘ ਕੁਠਾਲਾ ਮਾਲੇਰਕੋਟਲਾ, 10 ਜੁਲਾਈ ਸੀਵਰੇਜ ਬੋਰਡ ਵੱਲੋਂ ਸਾਢੇ ਚਾਰ ਸਾਲ ਪਹਿਲਾਂ ਜ਼ਮੀਨਦੋਜ਼ ਪਾਈਪਲਾਈਨ ਪਾਉਣ ਲਈ ਪੁੱਟੀ ਮਾਲੇਰਕੋਟਲਾ-ਰਾਏਕੋਟ ਮੁੱਖ ਸੜਕ ਲੋਕਾਂ ਦੀ ਜਾਨ ਦਾ ਖੌਅ ਬਣ ਗਈ ਹੈ। ਸੀਵਰੇਜ ਬੋਰਡ ਵੱਲੋਂ ਪਾਈਪਲਾਈਨ ਦਾ ਕੰਮ ਤਿੰਨ ਸਾਲ ਪਹਿਲਾਂ ਮੁਕੰਮਲ ਕਰਨ...
Advertisement

ਪਰਮਜੀਤ ਸਿੰਘ ਕੁਠਾਲਾ

ਮਾਲੇਰਕੋਟਲਾ, 10 ਜੁਲਾਈ

Advertisement

ਸੀਵਰੇਜ ਬੋਰਡ ਵੱਲੋਂ ਸਾਢੇ ਚਾਰ ਸਾਲ ਪਹਿਲਾਂ ਜ਼ਮੀਨਦੋਜ਼ ਪਾਈਪਲਾਈਨ ਪਾਉਣ ਲਈ ਪੁੱਟੀ ਮਾਲੇਰਕੋਟਲਾ-ਰਾਏਕੋਟ ਮੁੱਖ ਸੜਕ ਲੋਕਾਂ ਦੀ ਜਾਨ ਦਾ ਖੌਅ ਬਣ ਗਈ ਹੈ। ਸੀਵਰੇਜ ਬੋਰਡ ਵੱਲੋਂ ਪਾਈਪਲਾਈਨ ਦਾ ਕੰਮ ਤਿੰਨ ਸਾਲ ਪਹਿਲਾਂ ਮੁਕੰਮਲ ਕਰਨ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹਰ ਸਾਲ ਨਵੇਂ ‘ਐਸਟੀਮੇਟ’ ਪਾਸ ਕਰਵਾਉਣ ’ਚ ਹੀ ਉਲਝੇ ਪਏ ਹਨ। ਕੇਲੋਂ ਕੈਂਚੀਆਂ ਨੇੜੇ ਸਵਰਗ ਪੈਰਾਡਾਈਜ਼ ਐਨਕਲੇਵ ਸਾਹਮਣੇ ਸੜਕ ’ਤੇ ਡੂੰਘੇ ਟੋਇਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰੇਜ ਬੋਰਡ ਵੱਲੋਂ ਰੇਲਵੇ ਪੁਲ ਤੋਂ ਕੇਲੋਂ ਕੈਂਚੀਆਂ ਤੱਕ ਸੜਕ ਦਾ ਸੱਜਾ ਪਾਸਾ ਪੁੱਟ ਕੇ ਸੀਵਰੇਜ ਪਾਈਪਲਾਈਨ ਪਾਈ ਗਈ ਸੀ। ਬੋਰਡ ਵੱਲੋਂ ਪੁੱਟੀ ਸੜਕ ਦੇ ਮੁੜ ਨਿਰਮਾਣ ਲਈ ਨਿਰਧਾਰਤ 30 ਲੱਖ ਰੁਪਏ ਦੀ ਰਾਸ਼ੀ ਪੀਡਬਲਿਊਡੀ ਨੂੰ ਪਹਿਲਾਂ ਹੀ ਅਦਾ ਕਰ ਦਿੱਤੀ ਗਈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕਈ ਸਾਲ ਇਸ ਰਾਸ਼ੀ ਨੂੰ ਭੇਜੇ ਐਸਟੀਮੇਟ ਨਾਲੋਂ ਬਹੁਤ ਘੱਟ ਦੱਸ ਕੇ ਸੜਕ ਦਾ ਨਿਰਮਾਣ ਨਾ ਕੀਤੇ ਜਾਣ ਲਈ ਆਪਣੀਆਂ ਮਜਬੂਰੀਆਂ ਦੇ ਤਰਕ ਦੇ ਰਹੇ ਹਨ। ਬਰਨਾਲਾ, ਮੋਗਾ ਅਤੇ ਰਾਏਕੋਟ ਖੇਤਰਾਂ ਤੋਂ ਚੰਡੀਗੜ੍ਹ ਲਈ ਇਹ ਸਭ ਤੋਂ ਨੇੜਲਾ ਰਸਤਾ ਹੋਣ ਕਰਕੇ ਰੋਜ਼ਾਨਾ ਵਜ਼ੀਰਾਂ, ਵਿਧਾਇਕਾਂ, ਸਿਆਸੀ ਆਗੂਆਂ ਅਤੇ ਉਚ ਅਧਿਕਾਰੀਆਂ ਦੀਆਂ ਹੂਟਰ ਮਾਰਦੀਆਂ ਸੈਂਕੜੇ ਗੱਡੀਆਂ ਇਸੇ ਸੜਕ ਤੋਂ ਲੰਘਦੀਆਂ ਹਨ। ਪੀਡਬਲਿਊਡੀ ਵੱਲੋਂ ਸੀਵਰੇਜ ਬੋਰਡ ਨੂੰ ਇਸ ਸੜਕ ਦੇ ਮੁੜ ਨਿਰਮਾਣ ਲਈ ਕਰੀਬ 96 ਲੱਖ ਰੁਪਏ ਦਾ ਐਸਟੀਮੇਟ ਭੇਜਿਆ ਗਿਆ ਸੀ ਪਰ ਸੀਵਰੇਜ ਬੋਰਡ ਨੇ ਸੜਕ ਦਾ ‘ਸਿਰਫ ਕੱਚਾ ਹਿੱਸਾ ਹੀ ਪੁੱਟਿਆ ਹੈ’ ਦਾ ਤਰਕ ਦੇ ਕੇ 30 ਲੱਖ ਰੁਪਏ ਦੀ ਰਾਸ਼ੀ ਹੀ ਜਮ੍ਹਾਂ ਕਰਵਾਈ ਜੋ ਸੀਵਰੇਜ ਬੋਰਡ ਵੱਲੋਂ ਰੇਲਵੇ ਪੁੱਲ ਹੇਠੋਂ ਪੁੱਟੀ ਸੜਕ ਬਣਾਉਣ ਉਪਰ ਹੀ ਖਰਚ ਹੋ ਗਈ। ਦੋ ਸਾਲ ਪਹਿਲਾ ਪੀਡਬਲਿਊਡੀ ਅਧਿਕਾਰੀਆਂ ਵੱਲੋਂ ਸੜਕ ਦੇ ਪੈੱਚ ਵਰਕ ਲਈ ਭੇਜੇ ਐਸਟੀਮੇਟ ਵਿੱਚੋਂ ਪਰਵਾਨ ਹੋਏ ਸਿਰਫ਼ 9 ਲੱਖ ਰੁਪਏ ਨਾਲ ਇਸ ਹਿੱਸੇ ਦਾ ਪੈਚ ਵਰਕ ਮੁਕੰਮਲ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਕੀਤਾ ਗਿਆ ਇਹ ਪੈਚ ਵਰਕ ਕਿਸੇ ਨੂੰ ਨਜ਼ਰ ਨਹੀਂ ਆਇਆ।

ਸੀਆਰਐੱਫ ਰਾਹੀਂ ਸੜਕ ਬਣਾਉਣ ਦੀ ਤਜਵੀਜ਼ ਸਰਕਾਰ ਨੂੰ ਭੇਜੀ: ਐਕਸੀਅਨ

ਲੋਕ ਨਿਰਮਾਣ ਵਿਭਾਗ ਦੀ ਐਕਸੀਅਨ ਪਰਨੀਤ ਕੌਰ ਨੇ ਦੱਸਿਆ ਕਿ ਇਸ ਸੜਕ ਨੂੰ ‘ਸੀਆਰਐੱਫ’ (ਸੈਂਟਰਲ ਰੋਡ ਫੰਡ) ਰਾਹੀਂ ਬਣਾਉਣ ਦੀ ਤਜਵੀਜ਼ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਨਗਰ ਕੌਂਸਲ ਅਧੀਨ ਆਉਂਦੇ ਹਿੱਸੇ ਨੂੰ ਚੌੜਾ ਕਰਕੇ ਡਬਲ ਬਣਾਉਣਾ ਵੀ ਵਿਚਾਰ ਅਧੀਨ ਹੈ। ਪਿਛਲੇ ਕਈ ਸਾਲਾਂ ਤੋਂ ਭੇਜੇ ਜਾਂਦੇ ਰਹੇ ਐਸਟੀਮੇਟਾਂ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਵਿੱਤੀ ਵਰ੍ਹੇ ਨਵੇਂ ਐਸਟੀਮੇਟ ਭੇਜੇ ਜਾਂਦੇ ਹਨ।

Advertisement