ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਧੂਰੀ-ਬਰਨਾਲਾ ਸੜਕ ਦੇ ਟੋਏ

ਕਿਸਾਨ ਸੰਘਰਸ਼ ਕਮੇਟੀ ਨੇ ਧੂਰੀ-ਬਰਨਾਲਾ ਸੜਕ ’ਤੇ ਹਾਦਸਿਆਂ ਨੂੰ ਸੱਦਾ ਦਿੰਦੇ ਡੂੰਘੇ ਟੋਏ ਭਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਦੇ ਹਲਕੇ ਦੀਆਂ ਮਹਿਜ਼ ਨੌ-ਦਸ ਮਹੀਨੇ ਪਹਿਲਾਂ ਬਣੀਆਂ ਸੜਕਾਂ ਟੁੱਟਣ ’ਤੇ ਸਵਾਲ ਚੁੱਕੇ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ...
ਧੂਰੀ-ਬਰਨਾਲਾ ਸੜਕ ’ਤੇ ਟੋਏ ਦਿਖਾਉਂਦੇ ਹੋਏ ਸਰਬਜੀਤ ਸਿੰਘ ਅਲਾਲ।
Advertisement

ਕਿਸਾਨ ਸੰਘਰਸ਼ ਕਮੇਟੀ ਨੇ ਧੂਰੀ-ਬਰਨਾਲਾ ਸੜਕ ’ਤੇ ਹਾਦਸਿਆਂ ਨੂੰ ਸੱਦਾ ਦਿੰਦੇ ਡੂੰਘੇ ਟੋਏ ਭਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਦੇ ਹਲਕੇ ਦੀਆਂ ਮਹਿਜ਼ ਨੌ-ਦਸ ਮਹੀਨੇ ਪਹਿਲਾਂ ਬਣੀਆਂ ਸੜਕਾਂ ਟੁੱਟਣ ’ਤੇ ਸਵਾਲ ਚੁੱਕੇ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਧੂਰੀ-ਬਰਨਾਲਾ ਸੜਕ ’ਤੇ ਨੌਵੇਂ ਤੇ ਦਸਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਹੈ ਜਿੱਥੇ ਵੱਡੀ ਗਿਣਤੀ ਸ਼ਰਧਾਲੂਆਂ ਦਾ ਆਉਣ ਜਾਣ ਰਹਿੰਦਾ ਹੈ ਜਦੋਂ ਕਿ ਇਸੇ ਸੜਕ ’ਤੇ ਪੁਰਾਤਨ ਸ਼ਿਵ ਮੰਦਰ ਰਣੀਕੇ ਵਿੱਚ ਹੈ ਜਿੱਥੇ ਸ਼ਰਧਾਲੂ ਵੱਡੀ ਗਿਣਤੀ ’ਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਧੂਰੀ ਤੋਂ ਮੂਲੋਵਾਲ ਤੱਕ ਸੜਕ ਵਿਚਕਾਰ ਵੱਡੇ ਤੇ ਛੋਟੇ ਤਕਰੀਬਨ 15 ਟੋਇਆਂ ਦੀ ਉਨ੍ਹਾਂ ਸ਼ਨਾਖ਼ਤ ਕੀਤੀ ਹੈ ਜੋ ਸੜਕ ਹਾਦਸਿਆਂ ਦਾ ਸਬੱਬ ਬਣ ਸਕਦੇ ਹਨ। ਕਿਸਾਨ ਆਗੂ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਧੂਰੀ ਅੰਦਰ ਮਹਿਜ਼ ਨੌ-ਦਸ ਮਹੀਨੇ ਪਹਿਲਾਂ ਬਣੀਆਂ ਧੂਰੀ-ਸ਼ੇਰਪੁਰ, ਕਾਤਰੋਂ-ਹਥਨ, ਘਨੌਰੀ ਕਲਾਂ-ਰਾਜੋਮਾਜਰਾ, ਕੁੰਭੜਵਾਲ-ਰੰਗੀਆਂ, ਘਨੌਰ ਕਲਾਂ-ਕਲੇਰਾਂ ਸੜਕਾਂ ਪੈਚ ਵਰਕ ਕਾਰਨ ਵਿਵਾਦਾਂ ’ਚ ਘਿਰੀਆਂ ਰਹੀਆਂ ਪਰ ਸਰਕਾਰ ਤੇ ਵਿਭਾਗ ਦੀ ਚੁੱਪ ਪੂਰੀ ਤਰ੍ਹਾਂ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਜਨਤਕ ਸਮਾਗਮ ਦੌਰਾਨ ਇੱਕ ਸ਼ਿਕਾਇਤ ਦੇ ਆਧਾਰ ’ਤੇ ਘਨੌਰ ਕਲਾਂ-ਘਨੌਰੀ ਕਲਾਂ ਸੜਕ ਦੇ ਮੁੜ ਟੈਂਡਰ ਕਰਕੇ ਦੁਬਾਰਾ ਨਵੀਂ ਬਣਾਏ ਜਾਣ ਦੇ ਦਿੱਤੇ ਹੁਕਮ ਵਿਭਾਗ ਨੇ ਹਵਾ ਵਿੱਚ ਉਡਾ ਦਿੱਤੇ ਅਤੇ ਢਾਈ ਮਹੀਨੇ ਬਾਅਦ ਵੀ ਲਾਗੂ ਨਹੀਂ ਹੋਏ।

ਆਗੂ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦੇ ਟੁੱਟਣ ਸਬੰਧੀ ਜਿੱਥੇ ਉਹ ਜਨ-ਹਿੱਤ ਪਟੀਸ਼ਨ ਦਾਇਰ ਕਰਨ ਲਈ ਕਾਨੂੰਨੀ ਮਾਹਰਾਂ ਨਾਲ ਮਸ਼ਵਰਾ ਕਰ ਰਹੇ ਹਨ ਉੱਥੇ ਇਸ ਮਾਮਲੇ ’ਤੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਦੇ ਰਸਤਾ ਵੀ ਅਖਤਿਆਰ ਕਰਨਗੇ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੇ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਐਨਾ ਹੀ ਕਿਹਾ ਕਿ ਉਹ ਸੁਨਾਮ ’ਚ 31 ਜੁਲਾਈ ਦੇ ਪ੍ਰੋਗਰਾਮ ਦੀ ਤਿਆਰੀ ਦੇ ਰੁਝੇਵੇਂ ਕਾਰਨ ਬਾਅਦ ਵਿੱਚ ਗੱਲ ਕਰਨਗੇ।

Advertisement

Advertisement