ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰਚਰਨ ਰਾਮ ਦੀ ਕੁੱਟਮਾਰ ਤੇ ਵਿਧਾਇਕ ਖ਼ਿਲਾਫ਼ ਕੇਸ ਮਗਰੋਂ ਸਿਆਸਤ ਭਖੀ

ਰਾਜਨੀਤਕ ਆਗੂਆਂ ਵੱਲੋਂ ਇੱਕ ਦੂਸਰੇ ਖ਼ਿਲਾਫ਼ ਸ਼ਬਦੀ ਜੰਗ ਤੇਜ਼
Advertisement

ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਚਿੱਚੜਵਾਲਾ ਦੇ ਵਾਸੀ ਗੁਰਚਰਨ ਰਾਮ ਵੱਲੋਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵਿਰੁੱਧ ਸੋਸ਼ਲ ਮੀਡੀਆ ਉੱਤੇ ਕੀਤੇ ਜਾ ਰਹੇ ਪ੍ਰਚਾਰ ਦੇ ਚਲਦਿਆਂ ਸਿਆਸਤ ਗਰਮਾ ਗਈ ਹੈ। ਗੁਰਚਰਨ ਰਾਮ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਤੇ ਉਸ ਦੇ ਪੁੱਤਰਾਂ ਸਮੇਤ ਕੁਝ ਹੋਰ ਵਿਅਕਤੀਆਂ ਖਿਲਾਫ਼ ਹਰਿਆਣਾ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ। ਦੂਜੇ ਪਾਸੇ ਵਿਧਾਇਕ ਬਾਜ਼ੀਗਰ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਜਿੱਥੇ ਦੋਸ਼ ਸਾਬਤ ਹੋ ਜਾਣ ਦੀ ਸੂਰਤ ਵਿੱਚ ਸਿਆਸਤ ਛੱਡਣ ਦਾ ਐਲਾਨ ਕੀਤਾ ਸੀ, ਉੱਥੇ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਧਕ ਸਕੱਤਰ ਡੀਟੀਓ ਕਰਨ ਸਿੰਘ ਉੱਤੇ ਸ਼ਬਦੀ ਹਮਲਾ ਕਰਦਿਆਂ ਅਪਰਾਧੀ ਬਿਰਤੀ ਵਾਲੇ ਵਿਅਕਤੀ ਦੀ ਵੀਡੀਓ ਸ਼ੇਅਰ ਕਰਕੇ ਕੋਝੀ ਸਿਆਸਤ ਕਰਨ ਦੇ ਲਗਾਏ ਦੋਸ਼ ਲਾਏ ਗਏ ਸਨ ਜਿਸ ਮਗਰੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਕਰਨ ਸਿੰਘ ਡੀਟੀਓ ਆਹਮੋ ਸਾਹਮਣੇ ਹੋ ਗਏ ਹਨ। ਹਲਕੇ ਵਿੱਚ ਵਿਚਰਦੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਗੁਰਚਰਨ ਰਾਮ ਦੇ ਹੱਕ ਵਿੱਚ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਨਰਾਇਣ ਸਿੰਘ ਨਰਸੋਤ ਨੇ ਗੁਰਚਰਨ ਰਾਮ ਦੇ ਪਿਤਾ ਦੀ ਲੋਕ ਸਭਾ ਹਲਕਾ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕਰਵਾਈ। ਸਾਬਕਾ ਮੈਂਬਰ ਪਾਰਲੀਮੈਂਟ ਨੇ ਪਰਿਵਾਰ ਨੂੰ ਹਰਿਆਣਾ ਦੇ ਡੀਜੀਪੀ ਤੱਕ ਪਹੁੰਚ ਕਰ ਕੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।

Advertisement
Advertisement
Show comments