ਸਿਆਸੀ ਆਗੂਆਂ ਅਤੇ ਲੋਕਾਂ ਵੱਲੋਂ ਅਜੈਦੀਪ ਸਿੰਘ ਨੂੰ ਭਾਵ-ਭਿੰਨੀ ਸ਼ਰਧਾਂਜਲੀ
ਗੁਰਦੀਪ ਸਿੰਘ ਲਾਲੀ/ਸਤਨਾਮ ਸਿੰਘ ਸੱਤੀ
ਸੰਗਰੂਰ/ਮਸਤੂਆਣਾ ਸਾਹਿਬ, 27 ਜੂਨ
ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸੀਨੀਅਰ ਮੈਂਬਰ ਅਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਨਿਰਦੇਸ਼ਕ ਮਨਜੀਤ ਸਿੰਘ ਬਾਲੀਆਂ (ਕੁੱਕੀ ਕੋਚ) ਦੇ ਇਕਲੌਤੇ ਨੌਜਵਾਨ ਪੁੱਤਰ ਅਤੇ ਡਾ. ਨੈਨਸੀ ਮਨੇਸ਼ ਕੈਨੇਡਾ ਦੇ ਭਰਾ ਅਜੈਦੀਪ ਸਿੰਘ ਨੂੰ ਅੱਜ ਪਿੰਡ ਬਾਲੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਵੱਖ-ਵੱਖ ਸਿਆਸੀ ਆਗੂਆਂ ਅਤੇ ਹਜ਼ਾਰਾਂ ਲੋਕਾਂ ਵਲੋਂ ਅੰਤਿਮ ਅਰਦਾਸ ਮੌਕੇ ਭਾਵ-ਭਿੰਨ੍ਹੀ ਸ਼ਰਧਾਂਜਲੀ ਭੇਟ ਕੀਤੀ। ਨੌਜਵਾਨ ਅਜੈਦੀਪ ਸਿੰਘ ਦਾ ਬੀਤੀ 15 ਜੂਨ ਨੂੰ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ।
ਅੱਜ ਗੁਰਦੁਆਰਾ ਸਾਹਿਬ ਬਾਬਾ ਸ਼ਹੀਦ ਸਿੰਘ ਪਿੰਡ ਬਾਲੀਆਂ ਵਿਖੇ ਅਜੈਦੀਪ ਸਿੰਘ ਦੇ ਨਮਿਤ ਪਾਠ ਦੇ ਭੋਗ ਮੌਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਵੱਲੋਂ ਮੰਚ ਸੰਚਾਲਨ ਦੌਰਾਨ ਸ਼ਰਧਾਂਜਲੀ ਭੇਂਟ ਕਰਦਿਆਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ ਨੇ ਕਿਹਾ ਕਿ ਬੱਚੇ ਮਾਪਿਆਂ ਦਾ ਸਹਾਰਾ ਹੁੰਦੇ ਹਨ ਅਤੇ ਭਰ ਜਵਾਨੀ ਵਿਚ ਨੌਜਵਾਨ ਪੁੱਤਰ ਦੇ ਅਚਾਨਕ ਤੁਰ ਜਾਣ ਦਾ ਦੁੱਖ ਅਸਹਿ ਅਤੇ ਅਕਹਿ ਹੁੰਦਾ ਹੈ।ਉਹਨਾਂ ਕਿਹਾ ਕਿ ਪੂਰੀ ਜਿੰਦਗੀ ਮਨੁੱਖ ਆਪਣੇ ਔਲਾਦ ਦੀ ਕਾਮਯਾਬੀ ਲਈ ਯਤਨਸ਼ੀਲ ਰਹਿੰਦਾ ਹੈ ਪ੍ਰੰਤੂ ਅਜਿਹੀ ਅਣਹੋਣੀ ਘਟਨਾ ਮਾਪਿਆਂ ਨੂੰ ਜ਼ਿੰਦਗੀ ਭਰ ਦਾ ਦੁੱਖ ਦੇ ਜਾਂਦੀ ਹੈ।
ਇਸ ਮੌਕੇ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਚੇਅਰਮੇਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਗੁਰਮੀਤ ਸਿੰਘ ਪੀਤੂ, ਸਾਬਕਾ ਪਾਰਲੀਮੈਂਟ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਅਰਜਨਾ ਐਵਾਰਡੀ ਜੈਪਾਲ ਸਿੰਘ ਸਾਬਕਾ ਏਆਈਜੀ, ਉਲੰਪੀਅਨ ਤਿਰਲੋਕ ਸਿੰਘ ਸੰਧੂ, ਅਰਜਨਾ ਅਵਾਰਡੀ ਤਾਰਾ ਸਿੰਘ, ਅਰਜਨਾ ਅਵਾਰਡੀ ਹਰਦੀਪ ਸਿੰਘ, ਸੁਰਿੰਦਰ ਸਿੰਘ ਢਿੱਲੋਂ ਏਡੀਸੀ ਫਰੀਦਕੋਟ, ਡੀਆਈਜੀ ਲਖਵਿੰਦਰ ਸਿੰਘ ਲੱਖਾ, ਮਾਲਵਿੰਦਰ ਸਿੰਘ ਮਾਲੀ ਓਐਸਡੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਬਲਕਰਨ ਸਿੰਘ ਓਐਸਡੀ ਸਰਦਾਰ ਸੁਖਬੀਰ ਸਿੰਘ ਬਾਦਲ, ਤੇਜਾ ਸਿੰਘ ਧਾਲੀਵਾਲ, ਐੱਸਪੀ ਪਰਮਜੀਤ ਸਿੰਘ ਜਲੰਧਰ, ਨੌਜਵਾਨ ਅਕਾਲੀ ਆਗੂ ਅਮਨਵੀਰ ਸਿੰਘ ਚੈਰੀ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਅਕਾਲੀ ਆਗੂ ਵਿੰਨਰਜੀਤ ਸਿੰਘ ਗੋਲਡੀ, ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਐਸਪੀ ਪਰਮਜੀਤ ਸਿੰਘ, ਮਨੋਵਿਗਿਆਨ ਡਾਕਟਰ ਰੁਚੀ ਛਿੱਬਰ, ਐੱਸਪੀ ਰਜੇਸ਼ ਸਿੱਬਰ, ਐਸਪੀ ਦਵਿੰਦਰ ਸਿੰਘ ਅੱਤਰੀ, ਐਸਪੀ ਜਸਵਿੰਦਰ ਸਿੰਘ ਦਾਤੇਵਾਸ, ਐਸਪੀ ਸੁਖਵਿੰਦਰ ਸਿੰਘ ਚੋਹਾਨ, ਐੱਸਪੀ ਗੁਰਦੇਵ ਸਿੰਘ ਧਾਲੀਵਾਲ, ਏਜੀ ਸਤਵਿੰਦਰ ਸਿੰਘ, ਉੱਘੇ ਕਲਾਕਾਰ ਪੰਮੀ ਬਾਈ, ਭਾਜਪਾ ਆਗੂ ਕਰਮ ਲਹਿਲ ਇੰਚਾਰਜ ਸਪੋਰਟਸ ਸੈੱਲ, ਭਾਜਪਾ ਆਗੂ ਸਤਨਾਮ ਸਿੰਘ ਭੰਮਾਵੱਦੀ ਇੰਚਾਰਜ ਆਈਟੀ ਸੈਲ ਪੰਜਾਬ, ਅੰਤਰਰਾਸ਼ਟਰੀ ਬੇਟ ਲਿਫਟਰ ਕੋਚ ਹਰਦੀਪ ਸਿੰਘ ਲੁਧਿਆਣਾ, ਡਾਕਟਰ ਜਤਿੰਦਰ ਸਿੰਘ ਪਟਵਾਰੀ ਸਾਬਕਾ ਪ੍ਰਿੰਸੀਪਲ ਸਮਾਣਾ, ਡਾਕਟਰ ਜਸਵੀਰ ਸਿੰਘ ਭਿੰਡਰਾਂਵਾਲੇ, ਡਾਕਟਰ ਨੌਰੰਗ ਸਿੰਘ ਬਾਲੀਆਂ, ਡਾਕਟਰ ਰਜਿੰਦਰ ਕੁਮਾਰ, ਕਰਮਜੀਤ ਸਿੰਘ ਬਾਲੀਆਂ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਸਰਪੰਚ ਰਣਜੀਤ ਸਿੰਘ ਭੁੱਲਰਹੇੜੀ, ਡੀਨ ਡਾ. ਨਰਵਿੰਦਰ ਕੌਸਿਲ, ਪ੍ਰਿੰਸੀਪਲ ਡਾ. ਓਂਕਾਰ ਸਿੰਘ, ਅਸਿਸਟੈਂਟ ਡਾਇਰੈਕਟਰ ਡਾ. ਦਲਵੀਰ ਸਿੰਘ, ਮਨੂੰ ਬਡਰੁੱਖਾਂ, ਭੁਪਿੰਦਰ ਸਿੰਘ ਗਰੇਵਾਲ, ਡਾਕਟਰ ਅਜੈਬ ਸਿੰਘ ਤੂਰ, ਅਰਜਨਾ ਅਵਾਰਡੀ ਵਰਿੰਦਰ ਸਿੰਘ, ਪ੍ਰੋ. ਸੋਹਨਦੀਪ ਸਿੰਘ ਜੁਗਨੂੰ, ਪ੍ਰੋਫੈਸਰ ਸੁਖਵਿੰਦਰ ਸਿੰਘ ਮਾਨ, ਪ੍ਰੋਫੈਸਰ ਸੁਖਜੀਤ ਸਿੰਘ ਘੁਮਾਣ, ਪ੍ਰੋਫੈਸਰ ਰਾਜਵਿੰਦਰ ਸਿੰਘ ਧਨੌਲਾ, ਜਸਵਿੰਦਰ ਸਿੰਘ ਬਿੱਟੂ ਦਿਆਲਗੜ, ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ ਮੋਹਾਲੀ, ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਡੀਐਸਪੀ ਗਮਦੂਰ ਸਿੰਘ, ਡੀਐਸਪੀ ਰਾਜਵੰਤ ਸਿੰਘ, ਕਰਮਜੀਤ ਸਿੰਘ ਬਾਲੀਆਂ, ਇੰਸਪੈਕਟਰ ਬਲਕਾਰ ਸਿੰਘ, ਕੁਲਵੰਤ ਸਿੰਘ ਗਹਿਲਾ, ਵਪਾਰੀ ਆਗੂ ਅਮਰਜੀਤ ਸਿੰਘ ਟੀਟੂ, ਜਥੇਦਾਰ ਕੇਵਲ ਸਿੰਘ ਜਲਾਨ ਵੱਲੋਂ ਗਮਦੂਰ ਸਿੰਘ ਖਹਿਰਾ, ਸਾਬਕਾ ਸਰਪੰਚ ਪਾਲੀ ਸਿੰਘ ਕਮਲ, ਡਾ. ਗੁਰਸ਼ਰਨ ਸਿੰਘ ਗਿੱਲ ਪਟਿਆਲਾ, ਹਰਮਨਜੀਤ ਸਿੰਘ ਪੰਜਾਬ ਪੁਲਿਸ, ਸੁਰਿੰਦਰ ਸਿੰਘ ਭਰੂਰ, ਮਨਜੀਤ ਸਿੰਘ ਬਾਲੀਆਂ, ਡਾਕਟਰ ਗੁਰਦੀਪ ਕੌਰ ਰੰਧਾਵਾ ਸਮੇਤ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ ਸਾਈ ਸੈਂਟਰ ਦੇ ਸਟਾਫ ਅਤੇ ਖਿਡਾਰੀਆਂ ਵੱਲੋਂ ਪ੍ਰੀਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ ਗਿਆ।