ਪੁਲੀਸ ਨੇ 52 ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਬੀਤੇ ਸਮੇਂ ਦੌਰਾਨ ਗੁੰਮ ਹੋਏ 10.04 ਲੱਖ ਰੁਪਏ ਕੀਮਤ ਦੇ 52 ਮੋਬਾਈਲ ਮਾਲੇਰਕੋਟਲਾ ਪੁਲੀਸ ਵੱਲੋਂ ਟਰੇਸ ਕਰਕੇ ਅੱਜ ਅਸਲ ਮਾਲਕਾਂ ਹਵਾਲੇ ਕੀਤੇ ਗਏ। ਜ਼ਿਲ੍ਹਾ ਪੁਲੀਸ ਪ੍ਰਬੰਧਕੀ ਕੰਪਲੈਕਸ ’ਚ ਮੋਬਾਈਲ ਫੋਨ ਅਸਲ ਮਾਲਕਾਂ ਨੂੰ ਸੌਂਪਦਿਆਂ ਐੱਸਐੱਸਪੀ ਗਗਨ ਅਜੀਤ...
Advertisement
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਬੀਤੇ ਸਮੇਂ ਦੌਰਾਨ ਗੁੰਮ ਹੋਏ 10.04 ਲੱਖ ਰੁਪਏ ਕੀਮਤ ਦੇ 52 ਮੋਬਾਈਲ ਮਾਲੇਰਕੋਟਲਾ ਪੁਲੀਸ ਵੱਲੋਂ ਟਰੇਸ ਕਰਕੇ ਅੱਜ ਅਸਲ ਮਾਲਕਾਂ ਹਵਾਲੇ ਕੀਤੇ ਗਏ। ਜ਼ਿਲ੍ਹਾ ਪੁਲੀਸ ਪ੍ਰਬੰਧਕੀ ਕੰਪਲੈਕਸ ’ਚ ਮੋਬਾਈਲ ਫੋਨ ਅਸਲ ਮਾਲਕਾਂ ਨੂੰ ਸੌਂਪਦਿਆਂ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਐੱਸਪੀ (ਜਾਂਚ) ਸੱਤਪਾਲ ਸ਼ਰਮਾ ਅਤੇ ਡੀਐੱਸਪੀ (ਸਥਾਨਕ) ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਸਾਈਬਰ ਕਰਾਈਮ ਟੀਮ ਵੱਲੋਂ ਮੋਬਾਈਲ ਸੈਂਟਰਲ ਇਕਿਊਪਮੈਂਟ ਇਡੈਂਟੀ ਰਜਿਸਟਰ (ਸੀਈਆਈਆਰ) ਪੋਰਟਲ ਰਾਹੀਂ 52 ਮੋਬਾਈਲ ਫੋਨ ਟਰੇਸ ਕਰ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ ਹਨ। ਇਨ੍ਹਾਂ ਮੋਬਾਈਲਾਂ ਦੀ ਕੀਮਤ 10 ਲੱਖ 4 ਹਜ਼ਾਰ ਰੁਪਏ ਦੇ ਕਰੀਬ ਹੈ।
Advertisement
Advertisement