ਖਿਡਾਰੀ ਯਮਨਵੀਰ ਜਵੰਧਾ ਦਾ ਸਨਮਾਨ
ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਯਮਨਵੀਰ ਜਵੰਧਾ ਪੁੱਤਰ ਮੁਹੰਮਦ ਸਮੀਰ ਅਤੇ ਵੀਰੋ ਵਾਸੀ ਪਿੰਡ ਬਾਦਸ਼ਾਪੁਰ ਮੰਡੀਅਲਾ ਨੇ ਨੋਇਡਾ (ਦਿੱਲੀ) ਵਿੱਚ ਹੋਈ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਅੱਜ...
Advertisement
ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਯਮਨਵੀਰ ਜਵੰਧਾ ਪੁੱਤਰ ਮੁਹੰਮਦ ਸਮੀਰ ਅਤੇ ਵੀਰੋ ਵਾਸੀ ਪਿੰਡ ਬਾਦਸ਼ਾਪੁਰ ਮੰਡੀਅਲਾ ਨੇ ਨੋਇਡਾ (ਦਿੱਲੀ) ਵਿੱਚ ਹੋਈ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਵਿਸ਼ੇਸ਼ ਸਮਾਰੋਹ ਦੌਰਾਨ ਸਕੂਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਵੱਲੋਂ ਯਮਨਵੀਰ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਰਤਨਪਾਲ ਸਿੰਘ, ਇਕਬਾਲ ਸਿੰਘ, ਡੀਪੀ ਸਟਾਫ ਅਤੇ ਯਮਨਵੀਰ ਜਵੰਧਾ ਦੇ ਪਿਤਾ ਮੁਹੰਮਦ ਸਮੀਰ ਵੀ ਮੌਜੂਦ ਸਨ।
Advertisement
Advertisement