ਖਿਡਾਰੀ ਲਵੀ ਸਿੰਘ ਦਾ ਸਨਮਾਨ
ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਲ ਇੰਡੀਆ ਕਿੱਕ ਬਾਕਸਿੰਗ ਚੈਂਪੀਅਨ ਲਵੀ ਸਿੰਘ ਵਾਸੀ ਪਿੰਡ ਸੇਖੂਵਾਸ ਨੂੰ ਏਸ਼ੀਅਨ ਖੇਡਾਂ ਲਈ ਚੁਣੇ ਜਾਣ ’ਤੇ ਸਿਰੋਪੇ ਤੇ ਨਕਦੀ ਨਾਲ ਸਨਮਾਨਿਤ ਕੀਤਾ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਹ ਨੌਜਵਾਨ ਦੀ ਪ੍ਰਾਪਤੀ ਇਲਾਕੇ...
Advertisement
ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਲ ਇੰਡੀਆ ਕਿੱਕ ਬਾਕਸਿੰਗ ਚੈਂਪੀਅਨ ਲਵੀ ਸਿੰਘ ਵਾਸੀ ਪਿੰਡ ਸੇਖੂਵਾਸ ਨੂੰ ਏਸ਼ੀਅਨ ਖੇਡਾਂ ਲਈ ਚੁਣੇ ਜਾਣ ’ਤੇ ਸਿਰੋਪੇ ਤੇ ਨਕਦੀ ਨਾਲ ਸਨਮਾਨਿਤ ਕੀਤਾ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਹ ਨੌਜਵਾਨ ਦੀ ਪ੍ਰਾਪਤੀ ਇਲਾਕੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਖਿਡਾਰੀ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਹੋਰਾਂ ਨੂੰ ਵੀ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸੁਖਵੰਤ ਸਿੰਘ ਸਰਾਓ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜਰਨੈਲ ਸਿੰਘ ਸਾਬਕਾ ਸਰਪੰਚ ਪਾਪੜਾ, ਪ੍ਰੋ. ਹਰਦੀਪ ਸਿੰਘ ਘੋੜੇਨਬ ਤੇ ਡਾ. ਜੋਗਿੰਦਰ ਸਿੰਘ ਰੋਡਾ ਆਦਿ ਹਾਜ਼ਰ ਸਨ।
Advertisement
Advertisement
