ਨਾਟਕ ‘ਪਰਿੰਦੇ ਭਟਕ ਗਏ’ ਖੇਡਿਆ
ਬਾਬਾ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਹਰਿਆਊ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ, ਚੜ੍ਹਿੱਕ ਵੱਲੋਂ ਹਰਕੇਸ਼ ਚੌਧਰੀ ਵੱਲੋਂ ਲਿਖੇ ਨਾਟਕ ‘ਪਰਿੰਦੇ ਭਟਕ ਗਏ’ ਦਾ ਸਫ਼ਲ ਮੰਚਨ ਕੀਤਾ ਗਿਆ। ਨਿਰਦੇਸ਼ਕ ਤੀਰਥ ਚੜਿੱਕ, ਦਲਜਿੰਦਰ ਡਾਲਾ, ਕਲਾਕਾਰਾਂ ਰਮਨ ਰਸੂਲਪੁਰ ਅਤੇ ਲਾਡੀ ਮਾਣੂਕੇ...
Advertisement
ਬਾਬਾ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਹਰਿਆਊ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ, ਚੜ੍ਹਿੱਕ ਵੱਲੋਂ ਹਰਕੇਸ਼ ਚੌਧਰੀ ਵੱਲੋਂ ਲਿਖੇ ਨਾਟਕ ‘ਪਰਿੰਦੇ ਭਟਕ ਗਏ’ ਦਾ ਸਫ਼ਲ ਮੰਚਨ ਕੀਤਾ ਗਿਆ। ਨਿਰਦੇਸ਼ਕ ਤੀਰਥ ਚੜਿੱਕ, ਦਲਜਿੰਦਰ ਡਾਲਾ, ਕਲਾਕਾਰਾਂ ਰਮਨ ਰਸੂਲਪੁਰ ਅਤੇ ਲਾਡੀ ਮਾਣੂਕੇ ਦੀ ਟੀਮ ਨੇ ਅਜੋਕੇ ਸਮੇਂ ’ਚ ਚੱਲ ਰਹੀਆਂ ਸਮਾਜਿਕ ਕੁਰੀਤੀਆਂ ਖਾਸ ਕਰ ਕੇ ਨਸ਼ੇ ’ਤੇ ਆਧਾਰਿਤ ਨਾਟਕ ਖੇਡਿਆ। ਟੀਮ ਦੇ ਕਲਾਕਾਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਅੱਜ ਦੀ ਮੁੱਖ ਸਮੱਸਿਆ ਨਸ਼ੇ ਅਤੇ ਵਿਦੇਸ਼ ਜਾਣ ਦੀ ਦੌੜ ਨੂੰ ਉਜਾਗਰ ਕੀਤਾ। ਇਸ ਮੌਕੇ ਦਰਸ਼ਕ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਇਸ ਨਾਟਕ ਦੀ ਖ਼ੂਬ ਪ੍ਰਸ਼ੰਸਾ ਕੀਤੀ ਗਈ। ਸਕੂਲ ਪ੍ਰਬੰਧਕ ਵਾਸਦੇਵ ਸ਼ਰਮਾ, ਚੇਅਰਪਰਸਨ ਮੈਡਮ ਜਸਪਾਲ ਕੌਰ ਅਤੇ ਪ੍ਰਿੰਸੀਪਲ ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਨਾਟਕ ਦਾ ਸਨਮਾਨ ਕੀਤਾ।
Advertisement
Advertisement