ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਲੀ ਪਲਾਟਾਂ ’ਚ ਗਾਜਰ ਬੂਟੀ ਤੇ ਪਾਣੀ ਕਾਰਨ ਲੋਕ ਪ੍ਰੇਸ਼ਾਨ

ਪਿਛਲੇ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਕਈ ਮੁਹੱਲਿਆਂ ’ਚ ਪਏ ਖ਼ਾਲੀ ਪਲਾਟਾਂ ਵਿੱਚ ਮੀਂਹ ਦਾ ਪਾਣੀ ਖੜ੍ਹਨ, ਗਾਜਰ ਬੂਟੀ ਉੱਗਣ, ਮੱਛਰ ਤੇ ਕੀੜੇ -ਮਕੌੜੇ ਪੈਦਾ ਹੋਣ ਕਾਰਨ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਖ਼ਾਲੀ ਪਲਾਟਾਂ...
ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੇ ਖ਼ਾਲੀ ਪਲਾਟ ’ਚ ਉੱਗੀ ਗਾਜਰ ਬੂਟੀ।
Advertisement

ਪਿਛਲੇ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਕਈ ਮੁਹੱਲਿਆਂ ’ਚ ਪਏ ਖ਼ਾਲੀ ਪਲਾਟਾਂ ਵਿੱਚ ਮੀਂਹ ਦਾ ਪਾਣੀ ਖੜ੍ਹਨ, ਗਾਜਰ ਬੂਟੀ ਉੱਗਣ, ਮੱਛਰ ਤੇ ਕੀੜੇ -ਮਕੌੜੇ ਪੈਦਾ ਹੋਣ ਕਾਰਨ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਖ਼ਾਲੀ ਪਲਾਟਾਂ ’ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਖੜ੍ਹੇ ਪਾਣੀ ’ਚੋਂ ਬਦਬੂ ਆਉਣ ਲੱਗ ਪਈ ਹੈ। ਖ਼ਾਲੀ ਪਲਾਟਾਂ ’ਚ ਪਾਣੀ ਖੜ੍ਹਨ ਕਾਰਨ ਮੱਛਰ ਪੈਦਾ ਹੋ ਗਏ ਹਨ। ਇਸ ਤੋਂ ਇਲਾਵਾ ਖਾਲੀ ਪਲਾਟਾਂ ਵਿੱਚ ਕੂੜੇ ਦੇ ਢੇਰ ਲੱਗ ਰਹੇ ਹਨ। ਬਦਬੂ ਕਾਰਨ ਨੇੜਲੇ ਵਸਨੀਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਮਾਸਟਰ ਮੇਲਾ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੂੰ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਤੋਂ ਰੋਕਣ ਅਤੇ ਖੜ੍ਹੇ ਪਾਣੀ ਦੀ ਨਿਕਾਸੀ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸੇਵਾਮੁਕਤ ਇੰਜਨੀਅਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਖ਼ਾਲੀ ਪਲਾਟਾਂ ਨੇੜੇ ਰਹਿਣ ਵਾਲੇ ਕੁਝ ਲੋਕ ਆਪਣੇ ਘਰਾਂ ਦਾ ਕੂੜਾ ਰੋਜ਼ਾਨਾ ਨਗਰ ਕੌਂਸਲ ਦੇ ਕੂੜਾ ਇਕੱਤਰ ਕਰਨ ਆਉਂਦੇ ਕੂੜਾ ਵਾਹਨ ਵਿੱਚ ਪਾਉਣ ਦੀ ਬਜਾਏ ਘਰਾਂ ਨੇੜੇ ਪਏ ਖ਼ਾਲੀ ਪਲਾਟਾਂ ਵਿੱਚ ਸੁੱਟ ਦਿੰਦੇ ਹਨ। ਮਾਸਟਰ ਮੇਜਰ ਸਿੰਘ ਨੇ ਕਿਹਾ ਮੁਹੱਲਾ ਸੁਧਾਰ ਕਮੇਟੀਆਂ ਨੂੰ ਲੋਕਾਂ ਨੂੰ ਖਾਲੀ ਪਲਾਟਾਂ ’ਚ ਕੂੜਾ ਨਾ ਸੁੱਟਣ ਦੀ ਬਜਾਏ ਕੌਂਸਲ ਦੇ ਕੂੜਾ ਵਾਹਨਾਂ ’ਚ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਸ਼ਹਿਰ ਵਿੱਚ ਰੋਜ਼ਾਨਾ 300 ਸਫ਼ਾਈ ਕਰਮਚਾਰੀ, 33 ਕੂੜਾ ਢੋਣ ਵਾਲੇ ਵਾਹਨ ਅਤੇ 11 ਟਰੈਕਟਰ -ਟਰਾਲੀਆਂ ਸਫ਼ਾਈ ਦੇ ਕੰਮ ਵਿੱਚ ਲੱਗੇ ਹੋਏ ਹਨ। ਸ੍ਰੀ ਵਧਵਾ ਨੇ ਕਿਹਾ ਕਿ ਗਾਜਰ ਬੂਟੀ ਦੇ ਖ਼ਾਤਮੇ ਲਈ ਵੀ ਉਪਰਾਲਾ ਕੀਤਾ ਜਾਵੇਗਾ ਅਤੇ ਸ਼ਹਿਰ ਅੰਦਰ ਫੌਗਿੰਗ ਕੀਤੀ ਜਾਵੇਗੀ।

Advertisement
Advertisement
Show comments