ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂਆਂ ਤੋਂ ਲੋਕ ਔਖੇ
ਹਾਦਸੇ ਵਾਪਰਨ ਦਾ ਖ਼ਦਸ਼ਾ
Advertisement
ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂਆਂ ਕਾਰਨ ਹਾਦਸਿਆਂ ਦਾ ਖ਼ਦਸ਼ਾ ਬਣਿਆ ਹੋਇਆ ਹੈ। ਹਰ ਰੋਜ਼ ਕਈ ਰਾਹਗੀਰ ਇਨ੍ਹਾਂ ਪਸ਼ੂਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਇਸ ਸਭ ਕਾਸੇ ਤੋਂ ਬੇਖ਼ਬਰ ਜਾਪਦਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਠੰਢੀ ਸੜਕ, ਟਰੱਕ ਯੂਨੀਅਨ ਚੌਕ, ਟਰੱਕ ਯੂਨੀਅਨ ਤੋਂ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ, ਸਬਜ਼ੀ ਮੰਡੀ, ਪੁਰਾਣਾ ਕਿਲ੍ਹਾ,ਮਾਲੇਰ, ਜੁਝਾਰ ਸਿੰਘ ਨਗਰ, ਡਿਫੈਂਸ ਕਲੋਨੀ ਅਤੇ ਕ੍ਰਿਸ਼ਨਾ ਕਾਲੋਨੀ ਵਿੱਚ ਲਾਵਾਰਸ ਪਸ਼ੂਆਂ ਤੋਂ ਰਾਹਗੀਰ ਹੀ ਨਹੀਂ ਸਗੋਂ ਦੁਕਾਨਦਾਰ ਵੀ ਔਖੇ ਹਨ। ਕਈ ਵਾਰ ਭਿੜਦੇ ਪਸ਼ੂ ਸੜਕਾਂ ਕਿਨਾਰੇ ਰੇਹੜੀਆਂ ’ਤੇ ਰੱਖੇ ਖਾਣ-ਪੀਣ ਦੇ ਸਮਾਨ ਅਤੇ ਫ਼ਲ-ਸਬਜ਼ੀਆਂ ਦਾ ਨੁਕਸਾਨ ਕਰ ਦਿੰਦੇ ਹਨ।
ਮਾਸਟਰ ਮੇਲਾ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਲਾਵਾਰਸ ਪਸ਼ੂਆਂ ਬਾਰੇ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਹੁੰਦੀ। ਸੇਵਾਮੁਕਤ ਇੰਜਨੀਅਰ ਸੁਖਵਿੰਦਰ ਸਿੰਘ ਅਤੇ ਸਰਬਜੀਤ ਮਹਿਤਾ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੇ ਸੜਕਾਂ ’ਤੇ ਆਉਣ ਕਾਰਨ ਸੜਕ ਜਾਮ ਅਤੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਪਹੁੰਚਾਉਣ ਦੀ ਕਵਾਇਦ ਚੱਲਦੀ ਹੀ ਰਹਿੰਦੀ ਹੈ।
Advertisement
Advertisement
