ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਣੀ ਵਾਲੀ ਟੈਂਕੀ ਨੇੜੇ ਕੂੜੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਇੱਥੇ ਮਾਹੀਆਂ ਪੱਤੀ ਚੌਕ ਵਿੱਚ ਸ਼ਹਿਰ ਦੀ ਮੁੱਖ ਪਾਣੀ ਵਾਲੀ ਟੈਂਕੀ ਨੇੜੇ ਘਰਾਂ ਦੇ ਕੂੜੇ ਤੋਂ ਪ੍ਰੇਸ਼ਾਨ ਹੋ ਕੇ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁਹੱਲਾ ਵਾਸੀ ਹਰਭਜਨ ਸਿੰਘ ਹੈਪੀ, ਬੁੱਧ ਸਿੰਘ ਨੰਬਰਦਾਰ, ਪ੍ਰਭਜੀਤ ਸਿੰਘ, ਤੇਜਿੰਦਰ...
ਭਵਾਨੀਗੜ੍ਹ ਦੀ ਮਾਹੀਆਂ ਪੱਤੀ ਵਾਸੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।
Advertisement
ਇੱਥੇ ਮਾਹੀਆਂ ਪੱਤੀ ਚੌਕ ਵਿੱਚ ਸ਼ਹਿਰ ਦੀ ਮੁੱਖ ਪਾਣੀ ਵਾਲੀ ਟੈਂਕੀ ਨੇੜੇ ਘਰਾਂ ਦੇ ਕੂੜੇ ਤੋਂ ਪ੍ਰੇਸ਼ਾਨ ਹੋ ਕੇ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁਹੱਲਾ ਵਾਸੀ ਹਰਭਜਨ ਸਿੰਘ ਹੈਪੀ, ਬੁੱਧ ਸਿੰਘ ਨੰਬਰਦਾਰ, ਪ੍ਰਭਜੀਤ ਸਿੰਘ, ਤੇਜਿੰਦਰ ਭਾਰਦਵਾਜ, ਇੰਦਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪੁਨੀਤ ਹੈਪੀ ਅਤੇ ਕਾਲਾ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਇਸ ਮੁੱਖ ਪਾਣੀ ਵਾਲੀ ਟੈਂਕੀ ਕੰਪਲੈਕਸ ਵਿੱਚ ਪਹਿਲਾਂ ਨਗਰ ਕੌਂਸਲ ਦਾ ਕੰਟੇਨਰ ਖੜ੍ਹਾ ਹੁੰਦੀ ਸੀ ਜਿਸ ਵਿੱਚ ਲੋਕ ਆਪਣੇ ਘਰਾਂ ਦਾ ਕੂੜਾ ਸੁੱਟ ਜਾਂਦੇ ਸਨ। ਪਰ ਹੁਣ ਕੰਟੇਨਰ ਨਾ ਹੋਣ ਕਾਰਨ ਟੈਂਕੀ ਦੇ ਕੰਪਲੈਕਸ ਵਿੱਚ ਖੁੱਲ੍ਹੀ ਥਾਂ ’ਤੇ ਹੀ ਲੋਕ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਗੰਦਾ ਕੂੜਾ ਵਿੱਚ ਮੀਂਹ ਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੀਆਂ ਟੁੂਟੀਆਂ ਵਿੱਚ ਵੀ ਘੁਲ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਵਧੀਆ ਨਾ ਹੋਣ ਕਾਰਨ ਇਸ ਚੌਕ ਵਿੱਚ ਥੋੜ੍ਹੇ ਜਿਹੇ ਮੀਂਹ ਨਾਲ ਪਾਣੀ ਖੜ੍ਹ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਉਕਤ ਮਸਲੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਮਸਲਾ ਵੀ ਹੱਲ ਕਰ ਦਿੱਤਾ ਜਾਵੇਗਾ।

Advertisement

Advertisement