ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Patiala School girl ਅਧਿਆਪਕ ਵੱਲੋਂ ਅੱਠ ਸਾਲਾ ਬੱਚੀ ਨਾਲ ਸਕੂਲ ਅਹਾਤੇ ’ਚ ਕਈ ਵਾਰ ਜਬਰ-ਜਨਾਹ

ਮੈਡੀਕਲ ਜਾਂਚ ਵਿਚ ਹੋਈ ਪੁਸ਼ਟੀ; ਮੁਲਜ਼ਮ ਦਾ ਡੀਐੱਨਏ ਨਮੂਨਾ ਮੈਡੀਕਲ ਜਾਂਚ ਲਈ ਭੇਜਿਆ ਜਾਵੇਗ
ਸੰਕੇਤਕ ਤਸਵੀਰ।
Advertisement

Patiala School girl ਸਰੀਰਕ ਸਿੱਖਿਆ ਅਧਿਆਪਕ ਵੱਲੋਂ 8 ਸਾਲਾ ਲੜਕੀ ਨਾਲ ਉਸ ਦੇ ਸਕੂਲ ਵਿਚ ਜਬਰ-ਜਨਾਹ ਕੀਤੇ ਜਾਣ ਦੇ ਦਾਅਵੇ ਤੋਂ ਤਿੰਨ ਦਿਨ ਮਗਰੋਂ ਲੜਕੀ ਦੀ ਮੈਡੀਕਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨਾਲ ਕਈ ਵਾਰ ਜਿਨਸੀ ਦੁਰਾਚਾਰ ਕੀਤਾ ਗਿਆ ਹੈ। ਪੁਲੀਸ ਦੇ ਕਹਿਣ ’ਤੇ ਡਾਕਟਰਾਂ ਵੱਲੋਂ ਹੁਣ ਮੁਲਜ਼ਮ ਦਾ ਡੀਐੱਨਏ ਨਮੂਨਾ ਮੈਡੀਕਲ ਜਾਂਚ ਲਈ ਭੇਜਿਆ ਜਾਵੇਗਾ।

ਨਾਬਾਲਗ ਨਾਲ ਜਬਰ-ਜਨਾਹ ਦੀ ਇਹ ਘਟਨਾ ਕਥਿਤ ਪਟਿਆਲਾ ਦੇ ਐੱਸਐੱਸਟੀ ਨਗਰ ਸਥਿਤ Auro Mirra School ਦੀ ਦੱਸੀ ਜਾਂਦੀ ਹੈ। ਪਿਛਲੇ ਦਿਨੀਂ ਦਰਜ ਐੱਫਆਈਆਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਨੇ ਪੀੜਤ ਲੜਕੀ ਨਾਲ ਸਕੂਲ ਅਹਾਤੇ ਵਿਚ ਕਈ ਵਾਰ ਜਿਨਸੀ ਦੁਰਾਚਾਰ ਕੀਤਾ।

Advertisement

ਐੱਸਪੀ (ਸਿਟੀ) ਪਲਵਿੰਦਰ ਚੀਮਾ ਨੇ ਪੁਸ਼ਟੀ ਕੀਤੀ ਕਿ ਮੈਡੀਕਲ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦਾ ਕਈ ਵਾਰ ਜਿਨਸੀ ਸ਼ੋੋਸ਼ਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਚੀਮਾ ਨੇ ਕਿਹਾ, ‘‘ਅਸੀਂ ਸਕੂਲ ਪ੍ਰਸ਼ਾਸਨ ਨੂੰ ਸਵਾਲ ਕੀਤੇ ਹਨ ਤੇ ਸਕੂਲ ਅਹਾਤੇ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਪਹਿਲੀ ਨਜ਼ਰੇ ਪੀੜਤਾ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੋਕਸੋ ਐਕਟ ਤਹਿਤ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ।

ਪੁਲੀਸ ਵਿਭਾਗ ਦੇ ਸੂਤਰਾਂ ਅਨੁਸਾਰ, ਉਹ ਹੁਣ ਸਰਕਾਰੀ ਸਲਾਹਕਾਰਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਮਦਦ ਲੈ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕਿਸੇ ਹੋਰ ਵਿਦਿਆਰਥੀ ਨੂੰ ਸਕੂਲ ਵਿਚ ਅਜਿਹੀ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਕ ਸੂਤਰ ਨੇ ਕਿਹਾ, ‘‘ਅਸੀਂ ਨਿਰਧਾਰਤ ਪ੍ਰੋਟੋਕੋਲ ਰਾਹੀਂ ਮਾਪਿਆਂ ਅਤੇ ਹੋਰ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਅਜਿਹੀ ਕਿਸੇ ਹੋਰ ਘਟਨਾ ਨਾਲ ਸਬੰਧਤ ਜਾਣਕਾਰੀ ਹੈ ਤਾਂ ਉਹ ਅੱਗੇ ਆਉਣ।’’

ਲਾਹੌਰੀ ਗੇਟ ਦੇ ਐੱਸਐੱਚਓ ਸ਼ਿਵਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਨੇ ਸਬੂਤ ਇਕੱਠੇ ਕਰਨ ਅਤੇ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਲਈ ਕਈ ਵਾਰ ਸਕੂਲ ਕੰਪਲੈਕਸ ਦਾ ਦੌਰਾ ਕੀਤਾ ਹੈ। ਸਿੰਘ ਨੇ ਕਿਹਾ, ‘‘ਅਸੀਂ ਜਾਂਚ ਦਾ ਸਮਾਂ ਵਧਾ ਦਿੱਤਾ ਹੈ ਅਤੇ ਸਕੂਲ ਨੂੰ ਪੂਰੇ ਸਟਾਫ ਅਤੇ ਹੋਰ ਕਰਮਚਾਰੀਆਂ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਇਹ ਵੀ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਕਿਸੇ ਹੋਰ ਵਿਦਿਆਰਥੀ ਨੂੰ ਮੁਲਜ਼ਮ ਵੱਲੋਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।’’

ਔਰੋ ਮੀਰਾ ਸਕੂਲ ਦੀ ਪ੍ਰਿੰਸੀਪਲ ਚਿਨਮਈ ਨੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਧਿਆਨ ਵਿੱਚ ਆਉਂਦੇ ਹੀ ਇੰਸਟ੍ਰਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਜਾਂਚ ਏਜੰਸੀ ਅਤੇ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰ ਰਹੇ ਹਾਂ।’’

Advertisement
Tags :
#AuroMirraSchool#ChildAbuseInvestigation#SchoolRape#SSTNagar#TeacherArrested#VictimSupport#ਅਧਿਆਪਕ ਗ੍ਰਿਫ਼ਤਾਰ#ਐਸਐਸਟੀਨਗਰ#ਔਰੋਮੀਰਾਸਕੂਲ#ਸਕੂਲ ਬਲਾਤਕਾਰ#ਪੀੜਤ ਸਹਾਇਤਾ#ਬਾਲ ਸ਼ੋਸ਼ਣ ਦੀ ਜਾਂਚchildprotectionChildSexualAbusePOCSOActSchoolSafetyਸਕੂਲ ਸੁਰੱਖਿਆਪੀਓਸੀਐਸਓਐਕਟਬੱਚਿਆਂ ਦਾ ਜਿਨਸੀ ਸ਼ੋਸ਼ਣਬੱਚਿਆਂ ਦੀ ਸੁਰੱਖਿਆ
Show comments