ਚੇਤਨਾ ਪਰਖ ਪ੍ਰੀਖਿਆ ’ਚ ਪਰਮਜੀਤ ਸਿੰਘ ਅੱਵਲ
ਤਰਕਸ਼ੀਲ ਸੁਸਾਇਟੀ ਵਲੋ ਮਹਾਨ ਗਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕਰਵਾਈ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਇਕਾਈ ਸੰਗਰੂਰ ਦਾ ਨਤੀਜਾ ਐਲਾਨ ਦਿੱਤਾ ਹੈ।
ਸੀਤਾ ਰਾਮ, ਸੁਰਿੰਦਰ ਪਾਲ, ਪਰਮ ਵੇਦ, ਗੁਰਦੀਪ ਸਿੰਘ ਲਹਿਰਾ, ਕ੍ਰਿਸ਼ਨ ਸਿੰਘ ਅਤੇ ਪ੍ਰਗਟ ਬਾਲੀਆਂ ਨੇ ਦੱਸਿਆ ਕਿ ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਵਾਨੀ ਨੇ ਸੂਬੇ ਵਿੱਚ ਸੱਤਵੀਂ ਜਮਾਤ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠ ਇਕਾਈਆਂ ਦੇ ਆਧਾਰਤ ਸੰਗਰੂਰ-ਬਰਨਾਲਾ ਜ਼ੋਨ ਪ੍ਰੀਖਿਆ ਵਿੱਚ ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਪਹਿਲਾ ਸਥਾਨ, ਦੇਵਰਾਜ ਡੀ ਏ ਵੀ ਪਬਲਿਕ ਸਕੂਲ ਲਹਿਰਾਗਾਗਾ ਦੀ ਬੱਚੀ ਪਰਨੀਤ ਕੌਰ ਨੇ ਸੱਤਵੀਂ ਜਮਾਤ ਵਿੱਚੋਂ ਪਹਿਲਾ ਸਥਾਨ, ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੀ ਬੱਚੀ ਅਰਸ਼ਦੀਪ ਕੌਰ ਨੇ ਅੱਠਵੀਂ ਜਮਾਤ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਸਕੂਲ ਦੇ ਧੰਨਵੀਰ ਸਿੰਘ ਨੇ 56 ਅੰਕ ਪ੍ਰਾਪਤ ਕਰਕੇ ਨੌਵੀਂ ਜਮਾਤ ਵਿੱਚ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੀ ਵਿਦਿਆਰਥਣ ਸੁਨੀਤਾ ਕੌਰ ਨੇ 50 ਅੰਕ ਪ੍ਰਾਪਤ ਕਰਕੇ ਗਿਆਰਵੀਂ ਜਮਾਤ ਵਿੱਚ ਪਹਿਲਾ ਸਥਾਨ, ਅਪਰ ਸੈਕੰਡਰੀ ਜਮਾਤ ਵਿੱਚ ਬਾਲ ਸਿਖਿਆ ਭਾਰਤੀ ਸਕੂਲ ਬਨਾਰਸੀ ਨਾਲ ਸੰਬੰਧਿਤ ਖੁਸ਼ੀ ਗਿੱਲ ਨੇ 54 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ,ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਵਿਦਿਆਰਥਣ ਮੰਜੂ ਰਾਇਕਾ ਨੇ ਅਪਰ ਸੈਕੰਡਰੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂੁਆਂ ਦਾ ਸੂਬਾਈ ਸਮਾਗਮ ’ਚ ਸਨਮਾਨ ਕੀਤਾ ਜਾਵੇਗਾ।
