ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੂਰੀ ਦੇ ਵਾਰਡ ਚਾਰ ’ਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ

ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ; ਮੌਕਾ ਦੇਖਣ ਤੋਂ ਬਾਅਦ ਕਾਰਵਾਈ ਕਰਾਂਗੇ: ਈਓ
ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਇੱਥੋਂ ਦੇ ਵਾਰਡ ਨੰਬਰ-4 ਵਿੱਚ ਭਲਵਾਨ ਵਾਲੇ ਅੱਡੇ ਨੇੜੇ ਦੁਕਾਨ ਉੱਪਰ ਮੋਬਾਈਲ ਟਾਵਰ ਲਾਉਣ ਕਾਰਨ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਤੇ ਕੰਪਨੀ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੰਸ ਰਾਜ ਗੁਪਤਾ, ਅਪਿੰਦਰ ਸਿੰਘ ਸੋਢੀ, ਰਾਜੀ, ਬਿੱਟੁ ਤਲਵਾੜ, ਗੁਰਮੀਤ ਸਿੰਘ ਮੀਤਾ, ਹਨੀ ਲੋਮਸ ਤੇ ਸੋਨੂੰ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਵੱਸੋਂ ਵਾਲੇ ਮੁਹੱਲੇ ਵਿੱਚ ਮੋਬਾਈਲ ਟਾਵਰ ਲਾਉਣ ਤੋਂ ਪਹਿਲਾਂ ਵਾਰਡ ਦੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਇਹ ਸਭ ਕਰਨ ਦੀ ਥਾਂ ਚੁੱਪ ਚੁਪੀਤੇ ਇਹ ਟਾਵਰ ਲਾ ਦਿੱਤਾ। ਉਨ੍ਹਾਂ ਕਿਹਾ ਕਿ ਮੋਬਾਈਲ ਟਾਵਰ ਲਾਉਣ ਤੋਂ ਰੋਕਣ ਲਈ ਪੁਲੀਸ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਜਾਣੂ ਕਰਵਾਇਆ ਹੋਇਆ ਹੈ ਪਰ ਫਿਰ ਵੀ ਇਹ ਮੋਬਾਈਲ ਟਾਵਰ ਦਾ ਕੰਮ ਬੰਦ ਨਹੀਂ ਹੋਇਆ। ਉਨ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਕਿਹਾ ਆਮ ਲੋਕਾਂ ਦੀ ਇਸ ਸ਼ਹਿਰ ਅੰਦਰ ਕੋਈ ਸੁਣਵਾਈ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਹ ਮੋਬਾਈਲ ਟਾਵਰ ਜਲਦੀ ਕਿਸੇ ਹੋਰ ਥਾਂ ਨਾ ਲਗਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਦੁਕਾਨ ਮਾਲਕ ਕਾਲਾ ਨੇ ਕਿਹਾ ਉਨ੍ਹਾਂ ਵੱਲੋਂ ਸਾਰੀਆਂ ਮਨਜ਼ੂਰੀਆਂ ਲੈਣ ਉਪਰੰਤ ਕਾਨੂੰਨ ਅਨੁਸਾਰ ਇਹ ਟਾਵਰ ਲਾਇਆ ਗਿਆ ਹੈ। ਮੋਬਾਈਲ ਕੰਪਨੀ ਦੇ ਅਧਿਕਾਰੀਆਂ ਜਗਦੀਪ ਸਿੰਘ ਨੇ ਕਿਹਾ ਉਹ ਜਲਦੀ ਮੁਹੱਲੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਗੇ। ਧੂਰੀ ਦੇ ਕਾਰਜ ਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਮੌਕਾ ਵੇਖਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੌਕਾ ਦੇਖਣ ਆਏ ਪੁਲੀਸ ਅਧਿਕਾਰੀ ਪਰਮਜੀਤ ਸਿੰਘ ਨੇ ਕਿਹਾ ਦੋਵੇਂ ਧਿਰਾਂ ਦੀ ਮੀਟਿੰਗ ਕਰਵਾਉਣ ਉਪਰੰਤ ਮਾਮਲਾ ਹੱਲ ਕੀਤਾ ਜਾਵੇਗਾ।

Advertisement
Advertisement