ਅਧਿਕਾਰੀਆਂ ਵੱਲੋਂ ਮੀਂਹ ਕਾਰਨ ਨੁਕਸਾਨੇ ਘਰਾਂ ਦਾ ਜਾਇਜ਼ਾ
ਵੱਖ-ਵੱਖ ਪਿੰਡਾਂ ਦਾ ਦੌਰਾ; ਪੀਡ਼ਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦਾ ਭਰੋਸਾ
Advertisement
ਦਿੜ੍ਹਬਾ ਦੇ ਐੱਸ ਡੀ ਐੱਮ ਰਾਜੇਸ਼ ਸ਼ਰਮਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ ਐੱਸ ਡੀ ਤਪਿੰਦਰ ਸਿੰਘ ਸੋਹੀ ਅਤੇ ਹੋਰ ਅਧਿਕਾਰੀਆਂ ਨੇ ਮੀਂਹ ਕਾਰਨ ਨੁਕਸਾਨੇ ਘਰਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਮੀਂਹ ਕਾਰਨ ਪਿੰਡ ਢੰਡੋਲੀ ਖੁਰਦ ਦੇ ਹਰਪ੍ਰੀਤ ਸਿੰਘ, ਬਿੱਕਰ ਸਿੰਘ ਅਤੇ ਗੁਲਾਬ ਕੌਰ, ਪਿੰਡ ਢੰਡੋਲੀ ਕਲਾਂ ਦੇ ਬਿੰਦਰ ਸਿੰਘ, ਦਿਆਲਗੜ੍ਹ ਜੇਜੀਆਂ ਦੀ ਸੁਖਜੀਤ ਕੌਰ, ਸ਼ੀਸ਼ਾ ਸਿੰਘ, ਸੋਨੀ ਕੌਰ ਅਤੇ ਪਾਸਾ ਸਿੰਘ ਦੇ ਘਰ ਨੁਕਸਾਨੇ ਗਏ ਸਨ ਤੇ ਕਈਆਂ ਦੀਆਂ ਛੱਤਾਂ ਡਿੱਗੀਆਂ ਸਨ। ਇਸ ਮੌਕੇ ਮਕਾਨਾਂ ਦੇ ਮਾਲਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਨੁਕਸਾਨੇ ਘਰਾਂ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਆਈਆਂ ਹਨ ਕਿ ਕੁਦਰਤੀ ਆਫਤ ਦੇ ਨਾਲ ਹੋਏ ਨੁਕਸਾਨ ਦਾ ਪੀੜਤ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਮੌਕੇ ’ਤੇ ਸਬੰਧਤ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਨੁਕਸਾਨੇ ਗਏ ਘਰਾਂ ਦੀ ਰਿਪੋਰਟ ਤਿਆਰ ਕਰਕੇ ਦਿੱਤੀ ਜਾਵੇ ਤਾਂ ਕਿ ਅੱਗੇ ਪੰਜਾਬ ਸਰਕਾਰ ਨੂੰ ਭੇਜ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਪੀੜਤ ਪਰਿਵਾਰਾਂ ਨੂੰ ਦਿੱਤਾ ਜਾ ਸਕੇ। ਕਿਸੇ ਵੀ ਪੀੜਤ ਪਰਿਵਾਰ ਨੂੰ ਮੁਆਵਜ਼ੇ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਬੀਡੀਪੀਓ ਦਿੜ੍ਹਬਾ ਪ੍ਰਦੀਪ ਸ਼ਾਰਦਾ, ਕਾਨੂੰਨਗੋ ਦਵਿੰਦਰਪਾਲ ਸਿੰਘ, ਰਿੰਪੀ ਸਬੰਧਤ ਪਟਵਾਰੀ, ਆਮ ਆਦਮੀ ਪਾਰਟੀ ਦੇ ਹਲਕਾ ਕਿਸਾਨ ਵਿੰਗ ਦੇ ਇੰਚਾਰਜ ਪਰਗਟ ਸਿੰਘ ਕਲੇਰ ਅਤੇ ਪਿੰਡਾਂ ਦੇ ਸਰਪੰਚ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਅਤੇ ਚੇਅਰਮੈਨ ਜਸਵੀਰ ਕੌਰ ਨੇ ਪਿੰਡ ਸੰਗਤਪੁਰਾ ਆ ਕੇ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਰਿਪੋਰਟ ਤਿਆਰ ਕਰਕੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ।। ਇਸ ਮੌਕੇ ਟਰੱਕ ਯੂਨੀਅਨ, ਲਹਿਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਗੁਰਮੀਤ ਸਿੰਘ ਭੋਲਾ, ਗੁਰਦੀਪ ਸਿੰਘ ਨੰਬਰਦਾਰ, ਸੁਪਿੰਦਰ ਸਿੰਘ, ਰਾਮਫ਼ਲ ਸਿੰਘ, ਦਰਸ਼ਨ ਸਿੰਘ ਖ਼ਾਲਸਾ, ਨਾਥਾ ਸਿੰਘ, ਦੀਪ ਸਿੰਘ, ਰਾਮ ਸਿੰਘ, ਪਰਮਿੰਦਰ ਬੱਬੂ ਅਤੇ ਮਨਦੀਪ ਸਿੰਘ ਹਾਜ਼ਰ ਸਨ।
Advertisement
Advertisement