ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੰਬਰਦਾਰਾਂ ਵੱਲੋਂ ਵਿਦਿਆਰਥੀ ਸੰਘਰਸ਼ ਦੀ ਹਮਾਇਤ

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਹਰੀ ਭੂਮਿਕਾ ਨਿਭਾੳੁਣ ਦਾ ਸੱਦਾ
ਮਾਲੇਰਕੋਟਲਾ ਵਿੱਚ ਮੀਟਿੰਗ ਮਗਰੋਂ ਨੰਬਰਦਾਰ।
Advertisement
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਜ਼ਿਲ੍ਹਾ ਮਾਲੇਰਕੋਟਲਾ ਦੀ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਨੰਬਰਦਾਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਵੱਲੋਂ ਵਿੱਢੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ ਹੈ।

ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਹਾਕਮ ਸਿੰਘ ਗੁਆਰਾ, ਪ੍ਰਧਾਨ ਜਸਪਾਲ ਸਿੰਘ ਲਸੋਈ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ’ਚੋਂ ਸੈਨੇਟ ਚੋਣਾਂ ਤੁਰੰਤ ਕਰਵਾਈਆਂ ਜਾਣ। ਉਨ੍ਹਾਂ ਪੰਜਾਬ ਭਰ ਦੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਨੂੰ ਬਚਾਉਣ ਲਈ ਵਿਦਿਆਰਥੀਆਂ ਦੇ ਸੰਘਰਸ਼ ਵਿਚ ਸਰਗਰਮੀ ਨਾਲ ਸ਼ਾਮਲ ਹੋਣ। ਇਸ ਮੌਕੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨੰਬਰਦਾਰਾਂ ਨੂੰ ਮੋਹਰੀ ਭੂਮਿਕਾ ਅਦਾ ਕਰਨ ਦਾ ਸੱਦਾ ਵੀ ਦਿੱਤਾ ਗਿਆ। ਮੀਟਿੰਗ ਵਿਚ ਚੇਅਰਮੈਨ ਗੁਰਮੇਲ ਸਿੰਘ ਹਥਨ, ਸਰਪ੍ਰਸਤ ਮਹਿੰਦਰ ਸਿੰਘ ਚੂੰਘਾਂ, ਸਰਪ੍ਰਸਤ ਜਰਨੈਲ ਸਿੰਘ ਬਡਲਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ, ਖਜ਼ਾਨਚੀ ਗੁਰਜੰਟ ਸਿੰਘ ਸਰਵਰਪੁਰ ਅਤੇ ਹਰਪਾਲ ਸਿੰਘ ਮਾਣਕਮਾਜਰਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮੋਰਾਂਵਾਲੀ ਅਤੇ ਬਲਦੇਵ ਸਿੰਘ ਧਨੋ, ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਦੱਲਣਵਾਲ, ਮੀਤ ਪ੍ਰਧਾਨ ਸਖਮਿੰਦਰ ਸਿੰਘ ਮਦੇਵੀ ਅਤੇ ਹਾਕਮ ਸਿੰਘ ਗੁਆਰਾ, ਮੈਂਬਰ ਬੱਗਾ ਸਿੰਘ ਭੋਗੀਵਾਲ, ਜਰਨੈਲ ਸਿੰਘ ਦੁੱਲਮਾਂ, ਹਰਪਾਲ ਸਿੰਘ ਸੰਗਾਲੀ, ਸਿਕੰਦਰ ਸਿੰਘ ਭੋਗੀਵਾਲ, ਹਰਚੇਤ ਸਿੰਘ ਫੈਜ਼ਗੜ, ਚਮਕੌਰ ਸਿੰਘ ਫੈਜ਼ਗੜ੍ਹ, ਸ਼ਮਸ਼ੇਰ ਸਿੰਘ ਭੈਣੀ ਕਲਾਂ, ਅਨਵਰ ਅਲੀ ਇਬਰਾਰੀਮਪੁਰ, ਤੇਜਿੰਦਰ ਸਿੰਘ ਸ਼ੇੇਰਵਾਨੀਕੋਟ, ਕੁਲਦੀਪ ਸਿੰਘ ਹਥੋਆ, ਬੂਟਾ ਸਿੰਘ ਹਥੋਆ, ਕਰਤਾਰ ਸਿੰਘ ਚੌਕੀਦਾਰ ਭੋਗੀਵਾਲ ਅਤੇ ਅੰਮ੍ਰਿਤਪਾਲ ਸਿੰਘ ਭੂਦਨ ਹਾਜ਼ਰ ਸਨ।

Advertisement

Advertisement
Show comments