ਨੰਬਰਦਾਰਾਂ ਨੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਪੈਕੇਜ ਮੰਗਿਆ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਅਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ-169 ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਹੋਈ। ਇਸ ਦੌਰਾਨ ਨੰਬਰਾਦਾਰਾਂ ਨੇ ਪੰਜਾਬ ਅੰਦਰ ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ, ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ, ਕੇਸਰ ਸਿੰਘ ਭੂਦਨ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ ਨੇ ਰਾਜ ਭਰ ਦੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਹਰ ਨੰਬਰਦਾਰ ਹੜ੍ਹ ਪ੍ਰਭਾਵਤ ਖੇਤਰਾਂ ਅੰਦਰ ਪੀੜਤ ਲੋਕਾਂ ਦੀ ਮਦਦ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਦੇਸ਼ ਭਰ ਤੋਂ ਮਦਦ ਲਈ ਪਹੁੰਚ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਭਰਵਾਂ ਸਹਿਯੋਗ ਦੇਣ। ਨੰਬਰਦਾਰਾਂ ਨੇ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤੁਰੰਤ ਸਰਵੇ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਹਥਨ, ਸਰਪ੍ਰਸਤ ਮਹਿੰਦਰ ਸਿੰਘ ਚੁੰਘਾਂ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ ਤੇ ਜਗਰੂਪ ਸਿੰਘ ਸੰਗਾਲੀ, ਖਜ਼ਾਨਚੀ ਹਰਪਾਲ ਸਿੰਘ ਮਾਣਕਮਾਜਰਾ, ਸੀਨੀ ਮੀਤ ਪ੍ਰਧਾਨ ਕੇਸਰ ਸਿੰਘ ਭੂਦਨ ਤੇ ਜਸਵੀਰ ਸਿੰਘ ਜਾਤੀਵਾਲ, ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਦੱਲਣਵਾਲ, ਮੀਤ ਪ੍ਰਧਾਨ ਸੁਖਮਿੰਦਰ ਸਿੰਘ ਮਦੇਵੀ, ਬਲਦੇਵ ਸਿੰਘ ਧਨੋ, ਹਾਕਮ ਸਿੰਘ ਗੁਆਰਾ,ਸਲਾਹਕਾਰ ਪ੍ਰਕਾਸ਼ ਸਿੰਘ ਮੋਰਾਂਵਾਲੀ, ਸੁਖਮਿੰਦਰ ਸਿੰਘ ਆਹਨਖੇੜੀ,ਦੇਵਰਾਜ ਸਿੰਘ ਆਹਨਖੇੜੀ ,ਹਰਪਾਲ ਸਿੰਘ ਸੰਗਾਲੀ,ਸ਼ਮਸ਼ੇਰ ਸਿੰਘ ਭੈਣੀ ਕਲਾਂ, ਹਾਕਮ ਸਿੰਘ ਗੁਆਰਾ, ਅਨਵਰ ਅਲੀ ਇਬਰਾਰੀਮਪੁਰ, ਮਨਜੀਤ ਸਿੰਘ ਭੈਣੀ ਖੁਰਦ, ਜਰਨੈਲ ਸਿੰਘ ਗੌਂਸਪੁਰ ਦੁਲਮਾਂ ਅਤੇ ਕੁਲਦੀਪ ਸਿੰਘ ਹਥੋਆ ਆਦਿ ਨੰਬਰਦਾਰ ਵੀ ਮੌਜੂਦ ਸਨ।