ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੰਨਮੈਨ ਲੈਣ ਲਈ ਹਮਲਾ ਕਰਵਾਉਣ ਵਾਲਾ ਕਥਾਵਾਚਕ ਗ੍ਰਿਫ਼ਤ ਤੋਂ ਬਾਹਰ

ਗੰਨਮੈਨ ਲੈਣ ਲਈ ਆਪਣੇ ਆਪ ’ਤੇ ਹਮਲਾ ਕਰਵਾਉਣ ਵਾਲਾ ਕਥਾਵਾਚਕ ਮਿਲਣਜੋਤ ਸਿੰਘ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਘੇਰੇ ਤੋਂ ਬਾਹਰ ਹੈ। ਲੰਘੀ 28 ਜੁਲਾਈ ਦੀ ਰਾਤ ਪੌਣੇ ਦਸ ਵਜੇ ਕਥਾਵਾਚਕ ਨੇ ਆਪਣੇ ਘਰ ਅੱਗੇ ਖੜ੍ਹੀ ਗੱਡੀ ’ਤੇ...
Advertisement

ਗੰਨਮੈਨ ਲੈਣ ਲਈ ਆਪਣੇ ਆਪ ’ਤੇ ਹਮਲਾ ਕਰਵਾਉਣ ਵਾਲਾ ਕਥਾਵਾਚਕ ਮਿਲਣਜੋਤ ਸਿੰਘ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਘੇਰੇ ਤੋਂ ਬਾਹਰ ਹੈ। ਲੰਘੀ 28 ਜੁਲਾਈ ਦੀ ਰਾਤ ਪੌਣੇ ਦਸ ਵਜੇ ਕਥਾਵਾਚਕ ਨੇ ਆਪਣੇ ਘਰ ਅੱਗੇ ਖੜ੍ਹੀ ਗੱਡੀ ’ਤੇ ਫਾਇਰਿੰਗ ਹੋਣ ਸਬੰਧੀ 29 ਜੁਲਾਈ ਨੂੰ ਮਾਮਲਾ ਦਰਜ ਕਰਵਾਇਆ ਸੀ। ਇਸ ਮਗਰੋਂ ਪੁਲੀਸ ਨੇ ਕਥਾਵਾਚਕ ਦੇ ਰਿਸ਼ਤੇਦਾਰ ਤੇ ਹੋਰਨਾਂ ਨੂੰ ਕਾਬੂ ਕਰ ਲਿਆ ਸੀ ਪਰ ਕਥਾਵਾਚਕ ਹਾਲੇ ਤੱਕ ਪੁਲੀਸ ਦੇ ਹੱਥ ਨਹੀਂ ਆਇਆ। ਐੱਸਐੱਚਓ ਸ਼ੇਰਪੁਰ ਬਲੌਰ ਸਿੰਘ ਨੇ ਸੰਪਰਕ ਕਰਨ ’ਤੇ ਵੱਖ-ਵੱਖ ਚਰਚਾਵਾਂ ਨੂੰ ਵਿਰਾਮ ਲਾਇਆ ਅਤੇ ਆਪਣਾ ਪੱਖ ਸਪਸ਼ੱਟ ਕਰਦਿਆਂ ਦੱਸਿਆ ਕਿ ਮਿਲਣਜੋਤ ਸਿੰਘ ਹਾਲੇ ਪੁਲੀਸ ਦੇ ਹੱਥ ਨਹੀਂ ਆਇਆ ਜਦੋਂ ਕਿ ਉਸ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀ ਟੀਮ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ।

Advertisement
Advertisement