ਨਗਰ ਕੀਰਤਨ 29 ਨੂੰ ਲਹਿਰਾਗਾਗਾ ਪੁੱਜੇਗਾ
ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਅਸਾਮ ਸੂਬੇ ਦੇ ਗੁਰਦੁਆਰਾ ਭੋਗੜੀ ਸਾਹਿਬ ਤੋਂ ਰਵਾਨਾ ਹੋ ਕੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਰਾਜਸਥਾਨ, ਯੂ ਪੀ ਤੇ ਹਰਿਆਣਾ ਆਦਿ ਤੋਂ...
Advertisement
ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਅਸਾਮ ਸੂਬੇ ਦੇ ਗੁਰਦੁਆਰਾ ਭੋਗੜੀ ਸਾਹਿਬ ਤੋਂ ਰਵਾਨਾ ਹੋ ਕੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਰਾਜਸਥਾਨ, ਯੂ ਪੀ ਤੇ ਹਰਿਆਣਾ ਆਦਿ ਤੋਂ ਹੁੰਦਾ ਹੋਇਆ 29 ਅਕਤੂਬਰ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗਾ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ 29 ਅਕਤੂਬਰ ਨੂੰ ਸਵੇਰੇ ਧਮਤਾਨ ਸਾਹਿਬ ਤੋਂ ਚੱਲ ਕੇ ਪੰਜਾਬ ਦੇ ਹਲਕਾ ਲਹਿਰਾਗਾਗਾ ਦੇ 10 ਪਿੰਡਾਂ ਵਿੱਚੋਂ ਗੁਜਰੇਗਾ ਜਿਸ ਵਿੱਚ ਮਹਾਂਸਿੰਘ ਵਾਲਾ, ਮਕੋਰੜ ਸਾਹਿਬ, ਮੂਨਕ, ਬੱਲਰਾਂ, ਲਹਿਲ ਕਲਾਂ, ਲਹਿਲ ਖੁਰਦ, ਖਾਈ, ਰਾਮਗੜ੍ਹ ਸੰਧੂਆਂ, ਸੇਖੂਵਾਸ, ਭਾਈ ਕੀ ਪਿਸ਼ੌਰ ਹੁੰਦਾ ਹੋਇਆ ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆਂ, ਰੋਗਲਾ, ਕੈਂਪਰ ਤੋਂ ਚੱਲ ਕੇ ਸ਼ਾਮ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਨਾਨਕਿਆਣਾ ਸੰਗਰੂਰ ਵਿੱਚ ਹੋਵੇਗਾ। ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਵੇਗਾ। ਇਸ ਮੌਕੇ ਜਥੇਦਾਰ ਬਹਿਣੀਵਾਲ ਨਾਲ ਕਾਬਲ ਸਿੰਘ ਸੇਖੋਂ, ਬਿੱਲੂ ਸਿੰਘ ਖੰਡੇਬਾਦ, ਸੀਤਾ ਸਿੰਘ ਲਹਿਲ ਖੁਰਦ, ਪਾਲ ਸਿੰਘ ਗੇਹਲਾ ਚੇਅਰਮੈਨ, ਲਾਭ ਸਿੰਘ ਬਹਿਣੀਵਾਲ, ਜਗਤਾਰ ਸਿੰਘ ਖਾਈ, ਜੋਗਿੰਦਰ ਸਿੰਘ ਰੋਡਾ ਤੇ ਚੇਅਰਮੈਨ ਗੁਰਸੰਤ ਸਿੰਘ ਭਟਾਲ ਸਮੇਤ ਹੋਰ ਆਗੂ ਮੌਜੂਦ ਸਨ।
Advertisement
Advertisement
