ਮੁਸਲਿਮ ਬਲੱਡ ਬੈਂਕ ਸੁਸਾਇਟੀ ਦੀ ਮੀਟਿੰਗ
ਮੁਸਲਿਮ ਬਲੱਡ ਬੈਂਕ ਐਂਡ ਵੈੱਲਫੇਅਰ ਸੁਸਾਇਟੀ ਮਾਲੇਰਕੋਟਲਾ ਵੱਲੋਂ ਅੱਜ ਪ੍ਰਧਾਨ ਡਾ. ਰਮਜ਼ਾਨ ਚੌਧਰੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਜਿੱਥੇ ਮੁਸਲਿਮ ਬਲੱਡ ਬੈਂਕ ਦੀ ਹੁਣ ਤੱਕ ਦੀ ਕਾਰਗੁਜ਼ਾਰੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਲੋੜਵੰਦਾਂ ਨੂੰ ਖੂਨ ਦੀ ਦਿਨੋ ਦਿਨ...
Advertisement
ਮੁਸਲਿਮ ਬਲੱਡ ਬੈਂਕ ਐਂਡ ਵੈੱਲਫੇਅਰ ਸੁਸਾਇਟੀ ਮਾਲੇਰਕੋਟਲਾ ਵੱਲੋਂ ਅੱਜ ਪ੍ਰਧਾਨ ਡਾ. ਰਮਜ਼ਾਨ ਚੌਧਰੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਜਿੱਥੇ ਮੁਸਲਿਮ ਬਲੱਡ ਬੈਂਕ ਦੀ ਹੁਣ ਤੱਕ ਦੀ ਕਾਰਗੁਜ਼ਾਰੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਲੋੜਵੰਦਾਂ ਨੂੰ ਖੂਨ ਦੀ ਦਿਨੋ ਦਿਨ ਵਧ ਰਹੀ ਮੰਗ ਦੇ ਮੱਦੇਨਜ਼ਰ ਨਵੇਂ ਖੂਨਦਾਨੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬਲੱਡ ਬੈਂਕ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਕੁਰਬਾਨੀਆਂ ਦੇਣ ਵਾਲੇ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸੰਸਥਾ ਦੇ ਪ੍ਰਧਾਨ ਡਾ. ਰਮਜ਼ਾਨ ਚੌਧਰੀ, ਬਲੱਡ ਡੋਨੇਸ਼ਨ ਇੰਚਾਰਜ ਮੁਹੰਮਦ ਇਰਫ਼ਾਨ ਤੇ ਸ਼ਮਸ਼ਾਦ ਜਵੰਧਾ, ਬੁੱਕ ਬੈਂਕ ਦੇ ਕਨਵੀਨਰ ਮੁਹੰਮਦ ਸ਼ਫੀਕ ਥਿੰਦ ਅਤੇ ਸਕੱਤਰ ਮੁਹੰਮਦ ਨਸੀਰ ਨੇ ਕਿਹਾ ਕਿ ਬਲੱਡ ਦੀ ਮੰਗ ਪਹਿਲਾਂ ਨਾਲੋਂ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਸੰਸਥਾ ਨੂੰ ਨਵੇਂ ਬਲੱਡ ਡੋਨਰਜ਼ ਅਤੇ ਸਮਾਜ ਸੇਵੀਆਂ ਨੂੰ ਨਾਲ ਜੋੜਨਾ ਪਵੇਗਾ। ਆਗੂਆਂ ਨੇ ਸੰਸਥਾ ਵੱਲੋਂ ਲੋੜਵੰਦ ਮਰੀਜ਼ਾਂ ਦੇ ਕਰਵਾਏ ਜਾ ਰਹੇ ਇਲਾਜ ਦੀ ਵੀ ਸਮੀਖਿਆ ਕੀਤੀ ਗਈ। ਇਸ ਮੌਕੇ ਇੰਸਪੈਕਟਰ ਮੁਹੰਮਦ ਬਸ਼ੀਰ, ਮਾਸਟਰ ਮੁਹੰਮਦ ਮੁਸ਼ਤਾਕ, ਜ਼ਹੂਰ ਅਹਿਮਦ, ਖਜ਼ਾਨਚੀ ਮੁਹੰਮਦ ਅਸ਼ਰਫ , ਹੈੱਡਮਾਸਟਰ ਜਾਵੇਦ ਨਜ਼ੀਰ, ਉਸਮਾਨ ਅਹਿਮਦ, ਮੁਹੰਮਦ ਆਮਿਰ, ਹੈੱਡਮਾਸਟਰ ਸੱਜਾਦ ਗੋਰੀਆ ਤੇ ਕੋਚ ਹਬੀਬ ਥਿੰਦ ਆਦਿ ਹਾਜ਼ਰ ਸਨ।
Advertisement
Advertisement