ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਤਲ ਕੇੇੇਸ ਦੀ ਗੁੱਥੀ ਸੁਲਝੀ; ਦੋਸਤ ਹੀ ਨਿਕਲੇ ਕਾਤਲ

ਪਿੰਡ ਖਨਾਲਕਲਾਂ ’ਚ ਨੌਜਵਾਨ ਦਾ ਕੀਤਾ ਸੀ ਕਤਲ
ਜਸ਼ਨਪ੍ਰੀਤ ਸਿੰਘ
Advertisement
ਪਿੰਡ ਖਨਾਲਕਲਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਖਨਾਲਕਲਾਂ ਵਜੋਂ ਹੋਈ ਹੈ। ਦਿੜ੍ਹਬਾ ਪੁਲੀਸ ਨੇ ਥਾਣਾ ਦਿੜ੍ਹਬਾ ਵਿੱਚ ਦੋ ਵਿਅਕਤੀਆਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਨ ਮਗਰੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ।

ਜਸ਼ਨਪ੍ਰੀਤ ਸਿੰਘ ਦੇ ਪਿਤਾ ਜਸਕਰਨ ਸਿੰਘ ਨੇ ਥਾਣਾ ਦਿੜ੍ਹਬਾ ਵਿੱਚ ਬਿਆਨ ਦਰਜ ਕਰਵਾਏ ਕਿ ਮਨਪ੍ਰੀਤ ਸਿੰਘ ਵਾਸੀ ਖਨਾਲਖੁਰਦ ਅਤੇ ਲਖਦੀਪ ਸਿੰਘ ਨੋਨੂੰ ਵਾਸੀ ਖਨਾਲਖੁਰਦ ਦੀ ਉਸ ਦੀ ਪੁੱਤ ਨਾਲ ਕੁੱਝ ਦਿਨ ਪਹਿਲਾਂ ਬਹਿਸ ਹੋ ਗਈ ਸੀ ਅਤੇ 21 ਸਤੰਬਰ ਨੂੰ ਦੋਵੇਂ ਵਿਅਕਤੀ ਉਸ ਦੇ ਪੁੱਤਰ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਸਵੇਰੇ ਜਸ਼ਨਪ੍ਰੀਤ ਸਿੰਘ ਦੀ ਲਾਸ਼ ਦਿਆਲਗੜ੍ਹ ਜੇਜੀਆਂ ਰੋਡ ’ਤੇ ਕੈਂਚੀਆਂ ਨੇੜੇ ਬੋਹੜ ਥੱਲਿਓਂ ਮਿਲੀ।

Advertisement

ਥਾਣਾ ਦਿੜ੍ਹਬਾ ਦੇ ਐੱਸਐੱਚਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਖਨਾਲਕਲਾਂ ਵਿੱਚ ਉਨ੍ਹਾਂ ਨੂੰ ਇੱਕ ਲਾਵਾਰਸ ਲਾਸ਼ ਮਿਲੀ ਸੀ ਜਿਸ ਕੋਲ ਜ਼ਹਿਰੀਲੀ ਵਸਤੂ ਦੀ ਸ਼ੀਸ਼ੀ ਪਈ ਸੀ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਜਸਕਰਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਪਿੰਡ ਖਨਾਲਖੁਰਦ ਦੇ ਦੋ ਵਿਅਕਤੀਆਂ ਖ਼ਿਲਾਫ 302 ਦਾ ਪਰਚਾ ਦਰਜ ਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਦਿਨ ਦਾ ਰਿਮਾਂਡ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਉਮਰ 21 ਸਾਲ ਤੇ 26 ਸਾਲ ਹੈ। ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ, ਜਿਸ ਦਾ ਸਸਕਾਰ ਕਰ ਦਿੱਤਾ ਗਿਆ ਹੈ।

Advertisement
Show comments