ਕਤਲ ਕੇੇੇਸ ਦੀ ਗੁੱਥੀ ਸੁਲਝੀ; ਦੋਸਤ ਹੀ ਨਿਕਲੇ ਕਾਤਲ
ਜਸ਼ਨਪ੍ਰੀਤ ਸਿੰਘ ਦੇ ਪਿਤਾ ਜਸਕਰਨ ਸਿੰਘ ਨੇ ਥਾਣਾ ਦਿੜ੍ਹਬਾ ਵਿੱਚ ਬਿਆਨ ਦਰਜ ਕਰਵਾਏ ਕਿ ਮਨਪ੍ਰੀਤ ਸਿੰਘ ਵਾਸੀ ਖਨਾਲਖੁਰਦ ਅਤੇ ਲਖਦੀਪ ਸਿੰਘ ਨੋਨੂੰ ਵਾਸੀ ਖਨਾਲਖੁਰਦ ਦੀ ਉਸ ਦੀ ਪੁੱਤ ਨਾਲ ਕੁੱਝ ਦਿਨ ਪਹਿਲਾਂ ਬਹਿਸ ਹੋ ਗਈ ਸੀ ਅਤੇ 21 ਸਤੰਬਰ ਨੂੰ ਦੋਵੇਂ ਵਿਅਕਤੀ ਉਸ ਦੇ ਪੁੱਤਰ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਸਵੇਰੇ ਜਸ਼ਨਪ੍ਰੀਤ ਸਿੰਘ ਦੀ ਲਾਸ਼ ਦਿਆਲਗੜ੍ਹ ਜੇਜੀਆਂ ਰੋਡ ’ਤੇ ਕੈਂਚੀਆਂ ਨੇੜੇ ਬੋਹੜ ਥੱਲਿਓਂ ਮਿਲੀ।
ਥਾਣਾ ਦਿੜ੍ਹਬਾ ਦੇ ਐੱਸਐੱਚਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਖਨਾਲਕਲਾਂ ਵਿੱਚ ਉਨ੍ਹਾਂ ਨੂੰ ਇੱਕ ਲਾਵਾਰਸ ਲਾਸ਼ ਮਿਲੀ ਸੀ ਜਿਸ ਕੋਲ ਜ਼ਹਿਰੀਲੀ ਵਸਤੂ ਦੀ ਸ਼ੀਸ਼ੀ ਪਈ ਸੀ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਜਸਕਰਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਪਿੰਡ ਖਨਾਲਖੁਰਦ ਦੇ ਦੋ ਵਿਅਕਤੀਆਂ ਖ਼ਿਲਾਫ 302 ਦਾ ਪਰਚਾ ਦਰਜ ਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਦਿਨ ਦਾ ਰਿਮਾਂਡ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਉਮਰ 21 ਸਾਲ ਤੇ 26 ਸਾਲ ਹੈ। ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ, ਜਿਸ ਦਾ ਸਸਕਾਰ ਕਰ ਦਿੱਤਾ ਗਿਆ ਹੈ।