ਨਗਰ ਕੌਂਸਲ ਪ੍ਰਧਾਨ ਨੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ
ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਕਾਂਤਾ ਗੋਇਲ ਨੇ ਨਗਰ ਕੌਂਸਲ ਦਫਤਰ ਲਹਿਰਾਗਾਗਾ ਵਿੱਚ ਨਵੀਂ ਉਸਾਰੀ ਜਾਣ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਸ਼ਹਿਰ ਅੰਦਰ ਇੱਕ ਲਾਇਬਰੇਰੀ...
Advertisement
ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਕਾਂਤਾ ਗੋਇਲ ਨੇ ਨਗਰ ਕੌਂਸਲ ਦਫਤਰ ਲਹਿਰਾਗਾਗਾ ਵਿੱਚ ਨਵੀਂ ਉਸਾਰੀ ਜਾਣ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਸ਼ਹਿਰ ਅੰਦਰ ਇੱਕ ਲਾਇਬਰੇਰੀ ਬਣਾਈ ਜਾਵੇ, ਜਿਸ ਵਿਚ ਪੜ੍ਹਨ ਵਾਲੇ ਬੱਚਿਆ ਲਈ ਹਰ ਇੱਕ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਲਾਇਬਰੇਰੀ ਦੀ ਉਸਾਰੀ ’ਤੇ 20 ਲੱਖ ਰੁਪਏ ਖਰਚ ਆਉਣਗੇ, ਜਿਸ ਨਾਲ ਪੜ੍ਹਨ ਵਾਲੇ ਬੱਚਿਆ ਲਈ ਹਰ ਲੋੜਵੰਦ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਕਾਰਜਸਾਧਕ ਅਫਸਰ ਰਮਨਦੀਪ ਸ਼ਰਮਾ, ਦਰਬਾਰਾ ਸਿੰਘ ਹੈਪੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਰਤਨ ਸ਼ਰਮਾ, ਕੌਂਸਲਰ ਮੰਜੂ ਗੋਇਲ, ਕੌਂਸਲਰ ਸੁਰਿੰਦਰ ਸਿੰਘ, ਕੌਂਸਲਰ ਸੁਰਿੰਦਰ ਕੌਰ, ਕੌਂਸਲਰ ਬਲਵੀਰ ਸਿੰਘ ਮੌਜੂਦ ਸਨ।
Advertisement
Advertisement
