ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਲੰਡਰ ਨੂੰ ਅੱਗ ਲੱਗਣ ਕਾਰਨ ਮਾਂ ਤੇ ਦੋ ਬੱਚੇ ਜ਼ਖ਼ਮੀ

ਇੱਥੇ ਸ਼ੇਰਪੁਰ ਚੌਕ ’ਚ ਰਹਿੰਦੇ ਇੱਕ ਪਰਿਵਾਰ ਦੇ ਘਰੇਲੂ ਗੈਸ ਸਿਲੰਡਰ ਨੂੰ ਸਵੇਰੇ ਲਗਭਗ ਪੌਣੇ ਤਿੰਨ ਵਜੇ ਅੱਗ ਲੱਗ ਜਾਣ ਕਾਰਨ ਘਰ ਵਿੱਚ ਸੁੱਤੇ ਦੋ ਬੱਚੇ ਅਤੇ ਇੱਕ ਔਰਤ ਅੱਗ ਦੀ ਲਪੇਟ ਵਿੱਚ ਆ ਗਏ ਜਦੋਂਕਿ ਘਰ ਦੇ ਮੁਖੀ ਨੂੰ...
Advertisement
ਇੱਥੇ ਸ਼ੇਰਪੁਰ ਚੌਕ ’ਚ ਰਹਿੰਦੇ ਇੱਕ ਪਰਿਵਾਰ ਦੇ ਘਰੇਲੂ ਗੈਸ ਸਿਲੰਡਰ ਨੂੰ ਸਵੇਰੇ ਲਗਭਗ ਪੌਣੇ ਤਿੰਨ ਵਜੇ ਅੱਗ ਲੱਗ ਜਾਣ ਕਾਰਨ ਘਰ ਵਿੱਚ ਸੁੱਤੇ ਦੋ ਬੱਚੇ ਅਤੇ ਇੱਕ ਔਰਤ ਅੱਗ ਦੀ ਲਪੇਟ ਵਿੱਚ ਆ ਗਏ ਜਦੋਂਕਿ ਘਰ ਦੇ ਮੁਖੀ ਨੂੰ ਵੀ ਅੱਗ ਦੀਆਂ ਲਪਟਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਵਿੱਚ ਭਾਵੇਂ ਸਾਰੇ ਜੀਅ ਖਤਰੇ ਤੋਂ ਬਾਹਰ ਹਨ ਪਰ ਘਟਨਾ ਕਾਰਨ ਪਰਿਵਾਰ ਦਾ ਕਾਫ਼ੀ ਮਾਲੀ ਨੁਕਸਾਨ ਵੀ ਹੋਇਆ ਹੈ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁਖੀ ਸੁਖਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਸਵੇਰੇ ਕਰੀਬ ਢਾਈ ਪੌਣੇ ਤਿੰਨ ਵਜੇ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਅਚਾਨਕ ਰਸੋਈ ਵਿੱਚ ਪਏ ਘਰੇਲੂ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਜਦੋਂ ਉਹ ਆਪਣਾ ਬਚਾਅ ਕਰਨ ਲਈ ਕੋਠੇ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਅੱਗ ਨੇ ਪਰਿਵਾਰ ਨੂੰ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਉਸਦੀ ਪਤਨੀ ਤੇ ਦੋ ਛੋਟੇ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ। ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚੋਂ ਆਪਣੇ ਪਰਿਵਾਰ ਦਾ ਇਲਾਜ ਕਰਵਾ ਰਹੇ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਇਸ ਮੰਦਭਾਗੀ ਘਟਨਾ ਨੇ ਉਸ ਦਾ ਆਰਥਿਕ ਤੌਰ ’ਤੇ ਵੀ ਭਾਰੀ ਨੁਕਸਾਨ ਕੀਤਾ ਹੈ ਅਤੇ ਪਰਿਵਾਰ ਦੇ ਇਲਾਜ ਉੱਪਰ ਵੀ ਉਸ ਦਾ ਕਾਫੀ ਪੈਸਾ ਖਰਚ ਹੋ ਰਿਹਾ ਹੈ। ‘ਆਪ’ ਆਗੂ ਸਤਿੰਦਰ ਸਿੰਘ ਚੱਠਾ, ਟਕਸਾਲੀ ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਨੌਜਵਾਨ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਬਾਠ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਪਾਸੋਂ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। 

Advertisement
Advertisement
Show comments