ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਮਾਂ-ਪੁੱਤ ਗ੍ਰਿਫ਼ਤਾਰ

ਪੱਤਰ ਪ੍ਰੇਰਕਲਹਿਰਾਗਾਗਾ, 4 ਅਪਰੈਲ ਲਹਿਰਾਗਾਗਾ-ਧਰਮਗੜ੍ਹ ਸੜਕ ’ਤੇ ਪੈਂਦੇ ਪਿੰਡ ਕਣਕਵਾਲ ਭੰਗੂਆ ਵਿੱਚ ਇੱਕ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਥਾਣਾ ਧਰਮਗੜ੍ਹ ਨੇ ਮੁਲਾਜ਼ਮ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਬਾਣੇਦਾਰ ਗੁਰਲਾਲ ਸਿੰਘ ਨੇ ਦੱਸਿਆ...
Advertisement
ਪੱਤਰ ਪ੍ਰੇਰਕਲਹਿਰਾਗਾਗਾ, 4 ਅਪਰੈਲ

ਲਹਿਰਾਗਾਗਾ-ਧਰਮਗੜ੍ਹ ਸੜਕ ’ਤੇ ਪੈਂਦੇ ਪਿੰਡ ਕਣਕਵਾਲ ਭੰਗੂਆ ਵਿੱਚ ਇੱਕ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਥਾਣਾ ਧਰਮਗੜ੍ਹ ਨੇ ਮੁਲਾਜ਼ਮ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਬਾਣੇਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਸੁਖਪਾਲ ਕੌਰ ਪਤਨੀ ਲੇਟ ਅਜੈਬ ਸਿੰਘ ਕਣਕਵਾਲ ਭੰਗੂਆ ਨੇ ਬਿਆਨ ਦਿੱਤਾ ਕਿ ਉਸ ਦੀ ਧੀ ਦਮਨਜੋਤ ਕੌਰ ਪਸ਼ੂਆਂ ਵਾਲੇ ਘਰ ਗੇੜਾ ਮਾਰ ਕੇ ਘਰ ਵਾਪਸ ਆ ਰਹੀ ਸੀ ਤਾਂ ਇੱਕ ਮੋਟਰਸਾਈਕਲ ’ਤੇ ‌ਆਏ ਨੌਜਵਾਨ ਤੇ ਔਰਤ ਨੇ ਦਮਨਜੋਤ ਕੌਰ ਨੂੰ ਰਾਹ ਪੁੱਛਣ ਲਈ ਆਵਾਜ਼ ਮਾਰੀ। ਜਦੋ ਲੜਕੀ ਉਨ੍ਹਾਂ ਦੇ ਨੇੜੇ ਗਈ ਤਾਂ ਉਹ ਉਸ ਨੂੰ ਅਗ਼ਵਾ ਕਰਕੇ ਲੈ ਗਏ। ਪੀੜਤ ਔਰਤ ਨੇ ਪੜਤਾਲ ਕਰਕੇ ਨਾਨਕ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਉਸ ਦੀ ਮਾਤਾ ਰਾਜ ਕੌਰ ਪਤਨੀ ਤਰਸੇਮ ਸਿੰਘ ਵਾਸੀ ਫਲੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ, ਜਿਸ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Advertisement

 

Advertisement