ਪਰਾਲੀ ਸਾੜਨ ਦੇ 31 ਤੋਂ ਵੱਧ ਮਾਮਲੇ ਦਰਜ
ਧੂਰੀ ਪੁਲੀਸ ਨੇ ਹਲਕੇ ’ਚ ਪਰਾਲੀ ਸਾੜਨ ਦੇ 31 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਧੂਰੀ ਦੇ ਡੀ ਐੱਸ ਪੀ ਰਣਵੀਰ ਅਟਵਾਲ ਨੇ ਦੱਸਿਆ ਕਿ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਮਿਲ ਕੇ ਕਾਰਵਾਈ ਰਹੀਆਂ ਹਨ। ਪਰਾਲੀ ਸਾੜਨ ਦੇ ਮਾਮਲੇ...
Advertisement
ਧੂਰੀ ਪੁਲੀਸ ਨੇ ਹਲਕੇ ’ਚ ਪਰਾਲੀ ਸਾੜਨ ਦੇ 31 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਧੂਰੀ ਦੇ ਡੀ ਐੱਸ ਪੀ ਰਣਵੀਰ ਅਟਵਾਲ ਨੇ ਦੱਸਿਆ ਕਿ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਮਿਲ ਕੇ ਕਾਰਵਾਈ ਰਹੀਆਂ ਹਨ।
ਪਰਾਲੀ ਸਾੜਨ ਦੇ ਮਾਮਲੇ ’ਚ ਸਮਾਣਾ ਸਦਰ ਪੁਲੀਸ ਨੇ ਦੋ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਦਰ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੈਟੇਲਾਈਟ ਲੋਕੇਸ਼ਨ ਦੇ ਆਧਾਰ ’ਤੇ ਏ ਐੱਸ ਆਈ ਨਿਰਮਲ ਸਿੰਘ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਪਿੰਡ ਮਾਜਰੀ ਦੇ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ। ਇੱਕ ਹੋਰ ਮਾਮਲੇ ਵਿੱਚ ਸੈਟੇਲਾਈਟ ਲੋਕੇਸ਼ਨ ਅਨੁਸਾਰ ਏ ਐੱਸ ਆਈ ਗੁਰਦੇਵ ਸਿੰਘ ਨੇ ਪਿੰਡ ਅਸਰਪੁਰ ਵਿੱਚ ਮੌਕੇ ’ਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗੀ ਦੇਖੀ। ਪੁਲੀਸ ਨੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
