ਮਾਡਰਨ ਕਾਲਜ ਦਾ ਨਤੀਜਾ ਸ਼ਾਨਦਾਰ
ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦਾ ਬੀ.ਐੱਡ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਕਿਹਾ ਕਿ ਬੀ.ਐੱਡ ਵਿਦਿਆਰਥਣਾਂ ਵਿਚੋਂ ਨਾਜ਼ੀਆ ਨੇ 83.9 ਫੀਸਦੀ ਅੰਕ ਲੈ ਕੇ ਪਹਿਲਾ...
Advertisement
ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦਾ ਬੀ.ਐੱਡ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਕਿਹਾ ਕਿ ਬੀ.ਐੱਡ ਵਿਦਿਆਰਥਣਾਂ ਵਿਚੋਂ ਨਾਜ਼ੀਆ ਨੇ 83.9 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਨਵਦੀਪ ਕੌਰ ਨੇ 82.9 ਫੀਸਦੀ ਨਾਲ ਦੂਜਾ ਸਥਾਨ, ਯਾਸਮੀਨ ਨੇ 82.6 ਫੀਸਦੀ ਨਾਲ ਤੀਜਾ ਸਥਾਨ, ਸੁਹਾਲੀਆ ਨੇ 82.2 ਫੀਸਦੀ ਨਾਲ ਚੌਥਾ ਸਥਾਨ, ਹਰਜਿੰਦਰ ਕੌਰ ਨੇ 81.9 ਫੀਸਦੀ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਸਮੈਸਟਰ ਵਿੱਚ ਬੀ.ਐੱਡ ਦੀਆਂ 10 ਵਿਦਿਆਰਥਣਾਂ ਨੇ 80 ਫੀਸਦੀ ਤੋਂ ਉਪਰ,50 ਵਿਦਿਆਰਥਣਾਂ ਨੇ 75 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਇਸ ਸ਼ਾਨਦਾਰ ਨਤੀਜੇ ਲਈ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ।
Advertisement
Advertisement