ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਬਰ ਵਿਰੋਧੀ ਰੈਲੀ ਦੀ ਤਿਆਰੀ ਲਈ ਲਾਮਬੰਦੀ

ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੀਟਿੰਗਾਂ; ਪੀਐੱਸਯੂ ਵੱਲੋਂ ਰੈਲੀ ’ਚ ਸ਼ਾਮਲ ਹੋਣ ਦਾ ਫ਼ੈਸਲਾ
ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਪੈਂਫਲਿਟ ਵੰਡਦੇ ਹੋਏ ਮਜ਼ਦੂਰ।
Advertisement
ਵੱਖ-ਵੱਖ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ’ਚ ਕੀਤੀ ਜਾ ਰਹੀ ਪੁਲੀਸ ਜਬਰ ਵਿਰੋਧੀ ਰੈਲੀ ਦੀਆਂ ਤਿਆਰੀਆਂ ਤਹਿਤ ਸ਼ੇਰਪੁਰ ਦੇ ਪਿੰਡਾਂ ’ਚ ਮਜ਼ਦੂਰਾਂ, ਕਿਸਾਨਾਂ ਅਤੇ ਵਿਦਿਆਰਥੀਆਂ ਵੱਲੋਂ ਲਾਮਬੰਦੀ ਮੀਟਿੰਗਾਂ ਸਬੰਧੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨ ਆਗੂ ਜਸਵੀਰ ਕੌਰ ਹੇੜੀਕੇ ਅਤੇ ਸਿੰਗਾਰਾ ਸਿੰਘ ਦੀ ਸਾਂਝੀ ਅਗਵਾਈ ਹੇਠ ਬਲਾਕ ਸ਼ੇਰਪੁਰ ਦੇ ਪਿੰਡ ਖੇੜੀ ਕਲਾਂ, ਸ਼ੇਰਪੁਰ, ਗੰਡੇਵਾਲ, ਫ਼ਤਹਿਗੜ੍ਹ ਪੰਜਗਰਾਈਆਂ, ਸਲੇਮਪੁਰ, ਕਿਲਾਹਕੀਮਾਂ, ਮੂਲੋਵਾਲ, ਅਲਾਲ, ਸੁਲਤਾਨਪੁਰ ਆਦਿ ਪਿੰਡਾਂ ’ਚ ਮੀਟਿੰਗਾਂ ਕਰਕੇ ਪੁਲੀਸ ਵੱਲੋਂ ਬੀੜ ਐਸ਼ਵਾਨ ਮਾਮਲੇ ’ਚ ਫੜੇ ਮਜ਼ਦੂਰਾਂ ਦੀ ਰਿਹਾਈ, ਸ਼ਾਦੀਹਰੀ ’ਚ ਸੰਘਰਸ਼ੀ ਮਜ਼ਦੂਰਾਂ ’ਤੇ ਸਰਕਾਰੀ ਤੇ ਗੈਰ-ਸਰਕਾਰੀ ਤਸ਼ੱਦਦ, ਕੇਕੇਯੂ ਆਗੂ ਨਿਰਭੈ ਸਿੰਘ ਖਾਈ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਕਰਨ ਅਤੇ ਮੰਗਾਂ ਸਬੰਧੀ ਚਾਨਣਾ ਪਾਇਆ ਗਿਆ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਰਾਜੋਮਾਜਰਾ ਅਤੇ ਘਨੌਰ ਖੁਰਦ ’ਚ ਕੀਤੀਆਂ ਕਿਸਾਨ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਹਰਦਮ ਸਿੰਘ ਰਾਜੋਮਾਜਰਾ ਅਤੇ ਜਗਤਾਰ ਸਿੰਘ ਘਨੋਰ ਨੇ ਕਿਸਾਨਾਂ ਨੂੰ 25 ਦੇ ਸੰਗਰੂਰ ਪ੍ਰੋਗਰਾਮ ਵਿੱਚ ਪੁੱਜਣ ਦਾ ਸੱਦਾ ਦਿੱਤਾ। ਦੂਜੇ ਪਾਸੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਦੱਸਿਆ ਕਿ 25 ਜੁਲਾਈ ਦੀ ਜਬਰ ਵਿਰੋਧੀ ਰੈਲੀ ਵਿੱਚ ਪੀਐੱਸਯੂ ਸਰਗਰਮ ਸ਼ਮੂਲੀਅਤ ਕਰੇਗੀ ਜਿਸ ਦੀਆਂ ਤਿਆਰੀਆਂ ਵਜੋਂ ਜ਼ਿਲ੍ਹਾ ਸੰਗਰੂਰ ਦੇ ਮਾਲੇਰਕੋਟਲਾ ਤੇ ਹੋਰ ਬਲਾਕਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਕਾਲਜਾਂ ਵਿੱਚੋਂ ਵੀ ਵਿਦਿਆਰਥੀ ਸ਼ਮੂਲੀਅਤ ਕਰਨਗੇ।

 

Advertisement

ਕੈਪਸ਼ਨ: ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਪੈਂਫਲਿਟ ਵੰਡਦੇ ਹੋਏ ਮਜ਼ਦੂਰ।

 

Advertisement