ਅਮਨ ਅਰੋੜਾ ਦੇ ਘਰ ਅੱਗੇ ਧਰਨੇ ਲਈ ਲਾਮਬੰਦੀ
ਪੇਂਡੂ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ
Advertisement
ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ 4 ਅਗਸਤ ਨੂੰ ਸੁਨਾਮ ਵਿੱਚ ਅਮਨ ਅਰੋੜਾ ਦੇ ਘਰ ਅੱਗੇ ਧਰਨੇ ਲਈ ਮੂਣਕ ਦੇ ਪਿੰਡ ਸਲੇਮਗੜ੍ਹ, ਗੋਬਿੰਦਪੁਰਾ ਪਾਪੜਾ, ਲਹਿਲ ਕਲਾਂ, ਢੀਂਡਸਾ ਤੇ ਕੋਟੜਾ ਲਹਿਲ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਕਮੇਟੀ ਆਗੂ ਬਲਵਿੰਦਰ ਸਿੰਘ ਕੱਲਰ ਭੈਣੀ ਤੇ ਗੁਰਜੰਟ ਸਿੰਘ ਲਹਿਲ ਕਲਾਂ ਨੇ ਵੱਖ-ਵੱਖ ਪਿੰਡਾਂ ਅੰਦਰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰਾਂ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਬਿਲਕੁਲ ਹੱਕੀ ਅਤੇ ਵਾਜਬ ਮੰਗਾਂ ਨੂੰ ਸਰਕਾਰ ਵਲੋਂ ਅਣਗੌਲਿਆਂ ਹੀ ਨਹੀਂ ਕੀਤਾ ਜਾ ਰਿਹਾ ਹੈ ਸਗੋਂ ਉਲਟਾ ਮਜ਼ਦੂਰਾਂ ਦੇ ਹੱਕੀ ਘੋਲਾਂ ਨੂੰ ਦਬਾਉਣ ਲਈ ਪੁਲੀਸ ਰਾਹੀਂ ਜ਼ੁਲਮ ਕੀਤਾ ਜਾ ਰਿਹਾ ਹੈ। ਇਸ ਮੌਕੇ ਖੇਤ ਮਜ਼ਦੂਰ ਮਰਦ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਗੋਪੀ ਗਿਰ ਕੱਲਰਭੈਣੀ ਨੇ ਕਿਹਾ ਕਿ ਔਰਤਾਂ ਦੇ ਖਾਤੇ ਵਿੱਚ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਪਾਉਣ ਵਾਲੇ ਵਾਅਦੇ ਤੋਂ ਪੰਜਾਬ ਸਰਕਾਰ ਮੁੱਕਰ ਗਈ ਹੈ। ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਕਰਜ਼ ਮੁਆਫੀ, ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਨ ਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੀਆਂ ਮੰਗਾਂ ਤੇ ਮਜ਼ਦੂਰ ਲੜ ਰਹੇ ਹਨ ਪਰ ਸਰਕਾਰ ਲਾਰੇ ਲੱਪੇ ਲਾ ਕੇ ਡੰਗ ਸਾਰ ਰਹੀ ਹੈ। ਸੂਬਾ ਆਗੂ ਹਰ ਭਗਵਾਨ ਸਿੰਘ ਮਾਣਕ ਨੇ ਕਿਹਾ ਕਿ ਮਜ਼ਦੂਰ ਮੰਗਾਂ ਮੰਨਵਾਉਣ ਲਈ 4 ਅਗਸਤ ਦਾ ਧਰਨਾ ਮਿਸਾਲੀ ਹੋਵੇਗਾ।
Advertisement
Advertisement