ਵਿਧਾਇਕ ਵੱਲੋਂ ਹੜ੍ਹ ਪੀੜਤਾਂ ਲਈ ਅਰਦਾਸ
ਹਲਕਾ ਸ਼ੁਤਰਾਣਾ ’ਚ ਬਣੇ ਹੜ੍ਹਾਂ ਦੇ ਖ਼ਤਰੇ ਦੇ ਚਲਦਿਆਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਾਣੀ ਅੱਗੇ ਬੇਵਸ ਹੋਏ ਲੋਕਾਂ ਨੇ ਹੜ੍ਹਾਂ ਨੂੰ ਰੋਕਣ ਲਈ ਰੱਬ ਅੱਗੇ ਅਰਜੋਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਰਦਾਸ ਸਮਾਗਮ ਕਰਵਾਇਆ ਗਿਆ। ਵਿਧਾਇਕ ਨੇ ਕਿਹਾ ਕਿ ਹੜ੍ਹਾਂ ਦੀ ਪਾਣੀ ਉਤਰਨ ਮਗਰੋਂ ਜਦੋਂ ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂਉਨ੍ਹਾਂ ਵੱਲੋਂ 50 ਹਜ਼ਾਰ ਲਿਟਰ ਡੀਜ਼ਲ ਦਿੱਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਕਾਲੇਕਾ, ਜੀਟੀਬੀ ਸਕੂਲ ਟਰੱਸਟ ਦੇ ਗੁਰਬਚਨ ਸਿੰਘ ਮਾਨ, ਬੂਟਾ ਸਿੰਘ ਸ਼ੁਤਰਾਣਾ, ਈਸ਼ਵਰ ਚੰਦ ਰਾਣਾ ਰਸੋਲੀ, ਬਲਜੀਤ ਸਿੰਘ ਸਹੋਤਾ, ਪਾਰਸ, ਜਸਵਿੰਦਰ ਸਿੰਘ ਸ਼ੇਰਗੜ੍ਹ, ਕਰਨੈਲ ਸਿੰਘ ਪਾਤੜਾਂ, ਕਾਰਜ ਸਿੰਘ ਬਕਰਾਹਾ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।