ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਨੇ ਮਾਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਨਾਲ ਕੀਤੀ ਮੁਲਾਕਾਤ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਜੁਲਾਈ ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਦੇ ਆਖ਼ਰੀ ਨਵਾਬ ਮਰਹੂਮ ਨਵਾਬ ਇਫ਼ਤਖਾਰ ਅਲੀ ਖਾਂ ਦੀ ਸਥਾਨਕ ਮੁਬਾਰਿਕ ਮੰਜ਼ਿਲ ’ਚ ਰਹਿੰਦੀ ਆਖ਼ਰੀ ਬੇਗ਼ਮ , ਬੇਗ਼ਮ ਮੁਨੱਵਰ ਉਰ ਨਿਸ਼ਾ ਦਾ ਹਾਲ ਜਾਨਣ ਅੱਜ ਵਿਧਾਇਕ ਡਾ. ਮੁਹੰਮਦ...
ਬੇਗ਼ਮ ਮੁਨੱਵਰ ਨਿਸ਼ਾ ਦਾ ਹਾਲ ਚਾਲ ਪੁੱਛਦੇ ਹੋਏ ਵਿਧਾਇਕ ਡਾ. ਜਮੀਲ ਉਰ ਰਹਿਮਾਨ ਤੇ ਹੋਰ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 16 ਜੁਲਾਈ

Advertisement

ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਦੇ ਆਖ਼ਰੀ ਨਵਾਬ ਮਰਹੂਮ ਨਵਾਬ ਇਫ਼ਤਖਾਰ ਅਲੀ ਖਾਂ ਦੀ ਸਥਾਨਕ ਮੁਬਾਰਿਕ ਮੰਜ਼ਿਲ ’ਚ ਰਹਿੰਦੀ ਆਖ਼ਰੀ ਬੇਗ਼ਮ , ਬੇਗ਼ਮ ਮੁਨੱਵਰ ਉਰ ਨਿਸ਼ਾ ਦਾ ਹਾਲ ਜਾਨਣ ਅੱਜ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਮੁਬਾਰਕ ਮੰਜ਼ਿਲ ਪਹੁੰਚੇ। ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਬੇਗ਼ਮ ਮਨੁੱਵਰ ਉਰ ਨਿਸ਼ਾ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕੁਝ ਇਤਿਹਾਸਕ ਵਿਚਾਰਾਂ ਵੀ ਕੀਤੀਆਂ। ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮਾਲੇਰਕੋਟਲਾ ਇਕ ਰਿਆਸਤੀ ਅਤੇ ਇਤਿਹਾਸਕ ਸ਼ਹਿਰ ਹੈ, ਜਿਸ ਦੀ ਰਿਆਸਤੀ ਅਤੇ ਇਤਿਹਾਸਕ ਧਰੋਹਰ ਨੂੰ ਬਰਕਰਾਰ ਰੱਖਣਾ ਤੇ ਸੰਭਾਲਣਾ ਬਹੁਤ ਜ਼ਰੂਰੀ ਹੈ। ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਬੇਗ਼ਮ ਮੁਨੱਵਰ ਉਰ ਨਿਸ਼ਾ ਦੀ ਸਿਹਤਯਾਬੀ ਦੀ ਕਾਮਨਾ ਕੀਤੀ । ਉਨ੍ਹਾਂ ਦੱਸਿਆ ਕਿ ਮੁਲਤਾਨੀ ਚੌਕ ਤੋਂ ਮੁਬਾਰਕ ਮੰਜ਼ਿਲ ਨੂੰ ਜਾਣ ਵਾਲੀ ਸੜਕ ਬਣਾਉਣ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਤੇ ਜਲਦੀ ਹੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਮਤਾ ਪਾਸ ਕਰ ਉਕਤ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Advertisement
Tags :
ਆਖਰੀਕੀਤੀ:ਬੇਗ਼ਮਮਾਲੇਰਕੋਟਲਾਮੁਲਾਕਾਤਰਿਆਸਤਵਿਧਾਇਕ