ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਭਰਾਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰੇ ਚਾਰੇ ਤੇ ਰਾਸ਼ਨ ਦੇ 5 ਟਰੱਕ ਅਤੇ 3 ਟਰਾਲੀਆਂ ਲੈ ਕੇ ਪਹੁੰਚੇ

  ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੀ ਸਮੁੱਚੀ ਟੀਮ ਅਤੇ ਆਪਣੇ ਪਿੰਡ ਲੱਖੇਵਾਲ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ੍ਵ ਪ੍ਰਭਾਵਿਤ ਇਲਾਕਿਆ ਲਈ ਚਾਰੇ ਅਤੇ ਰਾਸ਼ਨ ਦੇ ਪੰਜ ਟਰੱਕ ਅਤੇ ਤਿੰਨ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪਹੁੰਚੇ ਅਤੇ ਸੰਤ ਬਾਬਾ...
ਵਿਧਾਇਕ ਭਰਾਜ ਹੜ੍ਹ ਪੀੜਤਾਂ ਲਈ ਸਹਾਇਤਾ ਸਮੱਗਰੀ ਦੇ ਟਰੱਕ ਸੰਤ ਸੀਚੇਵਾਲ ਦੇ ਸਪੁਰਦ ਕਰਦੇ ਹੋਏ। ਫੋਟੋ: ਮੱਟਰਾਂ
Advertisement

 

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੀ ਸਮੁੱਚੀ ਟੀਮ ਅਤੇ ਆਪਣੇ ਪਿੰਡ ਲੱਖੇਵਾਲ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ੍ਵ ਪ੍ਰਭਾਵਿਤ ਇਲਾਕਿਆ ਲਈ ਚਾਰੇ ਅਤੇ ਰਾਸ਼ਨ ਦੇ ਪੰਜ ਟਰੱਕ ਅਤੇ ਤਿੰਨ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪਹੁੰਚੇ ਅਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਹੜ੍ਹ੍ਵ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।

Advertisement

ਉਨ੍ਹਾ ਦੱਸਿਆ ਕਿ ਉਹ ਆਪਣੇ ਪਿੰਡ ਲੱਖੇਵਾਲ ਅਤੇ ਇਲਾਕੇ ਦੀ ਸਮੁੱਚੀ ਆਪ ਟੀਮ ਦੇ ਸਹਿਯੋਗ ਨਾਲ ਰਾਸ਼ਨ ਅਤੇ ਪਸੂਆ ਲਈ ਚਾਰਾ ਲੈ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪਹੁੰਚੇ ਹਨ। ਉਨ੍ਹਾਂ ਸਭ ਨੂੰ ਵੀ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਇੱਕਜੁੱਟ ਹੋ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋ ਵੱਧ ਮੱਦਦ ਕੀਤੀ ਜਾਵੇ।

ਉਨ੍ਹਾਂ ਇਸ ਤੋਂ ਪਹਿਲਾ ਵੀ ਆਪਣੇ ਇੱਕ ਮਹੀਨੇ ਦੀ ਤਨਖਾਹ ਹੜ੍ਹ੍ਵ ਪੀੜਤਾਂ ਲਈ ਦਾਨ ਕੀਤੀ ਸੀ ਅਤੇ ਇਸ ਤੋਂ ਅੱਗੇ ਹੋਰ ਵੀ ਮੱਦਦ ਭੇਜਦੇ ਰਹਿਣ ਦਾ ਐਲਾਨ ਕੀਤਾ। ਉਨ੍ਹਾਂ ਇਸ ਮਦਦ ਲਈ ਸਮੂਹ ਵਰਕਰ ਸਾਥੀਆਂ ਅਤੇ ਪਿੰਡ ਲੱਖੇਵਾਲ ਦੇ ਐਨਆਰਆਈ (NRI) ਭਰਾਵਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

 

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਜਗਸੀਰ ਸਿੰਘ ਝਨੇੜੀ, ਵਿਕਰਮ ਸਿੰਘ ਨਕਟੇ, ਲਖਵਿੰਦਰ ਸਿੰਘ ਫੱਗੂਵਾਲਾ , ਗੁਰਪ੍ਰੀਤ ਸਿੰਘ ਫੱਗੂਵਾਲਾ, ਬਿੱਕਰ ਸਿੰਘ,ਹਰਜੀਤ ਬਖੋਪੀਰ,ਸੁਖਮਨ ਬਾਲਦ,ਗੁਰਪ੍ਰੀਤ ਸਿੰਘ ਚੰਨੋ, ਸੁਖਵਿੰਦਰ ਸਿੰਘ ਸੁੱਖਾ, ਚਮਕੌਰ ਸਿੰਘ ਖੇੜੀ ਚੰਦਵਾਂ ਅਤੇ ਕ੍ਰਿਸਨ ਲਾਲ ਵਿੱਕੀ ਆਦਿ ਆਪ ਆਗੂ ਹਾਜ਼ਰ ਸਨ।

 

 

Advertisement
Show comments