ਵਿਧਾਇਕਾ ਭਰਾਜ ਨੇ ‘ਆਪ’ ਦੀ ਚੋਣ ਮੁਹਿੰਮ ਭਖਾਈ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਮਾਝੀ ਦੇ ਉਮੀਦਵਾਰ ਜਗਜੀਤ ਕੌਰ, ਬਲਾਕ ਸਮਿਤੀ ਜ਼ੋਨ ਚੰਨੋਂ ਦੇ ਉਮੀਦਵਾਰ ਰਾਜਿੰਦਰ ਕੌਰ ਅਤੇ ਭੜੋ ਜ਼ੋਨ ਦੇ ਉਮੀਦਵਾਰ ਪਿੰਕੀ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਗਈਆਂ। ਵਿਧਾਇਕਾ ਭਰਾਜ ਨੇ ਪਿੰਡ ਚੰਨੋਂ, ਲੱਖੇਵਾਲ, ਭਰਾਜ, ਨੂਰਪੁਰਾ, ਭੜੋ, ਬੀਂਬੜ, ਬੀਂਬੜੀ ਅਤੇ ਮਾਝਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਘਰਾਂ ਦੀ ਬਿਜਲੀ ਮੁਫ਼ਤ ਕਰਨ, ਬਿਨਾਂ ਸਿਫਾਰਸ਼ ਤੋਂ ਸਰਕਾਰੀ ਨੌਕਰੀਆਂ ਦੇਣ, ਸਰਕਾਰੀ ਹਸਪਤਾਲ ਅਤੇ ਸਕੂਲਾਂ ਵਿੱਚ ਸੁਧਾਰ ਲਿਆਉਣ ਵਰਗੇ ਵੱਡੇ ਕਦਮ ਉਠਾਏ ਹਨ। ਉਨ੍ਹਾਂ ਕਿਹਾ ਕਿ ਅਗਲੇ ਸਾਲ ਦੌਰਾਨ ਵੀ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਪਾਰਟੀ ਉਮੀਦਵਾਰਾਂ ਸਮੇਤ ਮਨਦੀਪ ਸਿੰਘ ਲੱਖੇਵਾਲ, ਗੁਰਪ੍ਰੀਤ ਸਿੰਘ ਆਲੋਅਰਖ, ਲਵਲੀ ਕਾਕੜਾ, ਅਵਤਾਰ ਸਿੰਘ ਤਾਰੀ, ਸ਼ਿੰਦਰਪਾਲ ਕੌਰ ਅਤੇ ਲਖਵਿੰਦਰ ਸਿੰਘ ਫੱਗੂਵਾਲਾ ਆਦਿ ਹਾਜ਼ਰ ਸਨ।
