ਸਮਾਲ ਸਕੇਲ ਇੰਡਸਟਰੀ ਦੇ ਡਾਇਰੈਕਟਰ ਬਣੇ ਮਿੱਤਲ
ਆਮ ਆਦਮੀ ਪਾਰਟੀ ਧੂਰੀ ਦੇ ਸੀਨੀਅਰ ਆਗੂ ਅਨਿਲ ਕੁਮਾਰ ਮਿੱਤਲ ਨੂੰ ਅੱਜ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਨਾਮਜ਼ਦ ਕੀਤੇ 11 ਮੈਂਬਰਾਂ ਦੀ ਮੁੱਖ ਮੰਤਰੀ ਵੱਲੋਂ ਜਾਰੀ ਸੂਚੀ ਵਿੱਚ...
Advertisement
ਆਮ ਆਦਮੀ ਪਾਰਟੀ ਧੂਰੀ ਦੇ ਸੀਨੀਅਰ ਆਗੂ ਅਨਿਲ ਕੁਮਾਰ ਮਿੱਤਲ ਨੂੰ ਅੱਜ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਨਾਮਜ਼ਦ ਕੀਤੇ 11 ਮੈਂਬਰਾਂ ਦੀ ਮੁੱਖ ਮੰਤਰੀ ਵੱਲੋਂ ਜਾਰੀ ਸੂਚੀ ਵਿੱਚ ਧੂਰੀ ਤੋਂ ਪਾਰਟੀ ਦੇ ਪੁਰਾਣੇ ਤੇ ਵਫ਼ਦਾਰ ਆਗੂ ਅਨਿਲ ਕੁਮਾਰ ਮਿੱਤਲ ਦੀ ਡਾਇਰੈਕਟਰ ਵਜੋਂ ਨਿਯੁਕਤੀ ਮਗਰੋਂ ਪਾਰਟੀ ਦੇ ਆਗੂ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਮਿੱਤਲ ਇਸ ਤੋਂ ਪਹਿਲਾਂ ਪਾਰਟੀ ਦੇ ਮੈਂਬਰ ਜ਼ੋਨ ਕਮੇਟੀ ਅਤੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
Advertisement
Advertisement