ਮਿਲਾਪ ਲੈਬਾਰਟਰੀ ਐਸੋਸੀਏਸ਼ਨ ਨੇ ਬੂਟੇ ਲਾਏ
ਮਿਲਾਪ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਵੱਲੋਂ ਮਨਾਏ ਜਾ ਰਹੇ ਲੈਬਾਰਟਰੀ ਪ੍ਰੋਫੈਸ਼ਨਲ ਹਫ਼ਤੇ ਤਹਿਤ ਅੱਜ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਦੀ ਸ਼ੁੱਧਤਾ ਲਈ ਹਰੇ ਭਰੇ ਅਤੇ ਫ਼ਲਦਾਰ ਬੂਟੇ ਲਗਾਏ ਗਏ। ਇਸ ਮੌਕੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਤੇ ਜਨਰਲ ਸਕੱਤਰ...
Advertisement
ਮਿਲਾਪ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਵੱਲੋਂ ਮਨਾਏ ਜਾ ਰਹੇ ਲੈਬਾਰਟਰੀ ਪ੍ਰੋਫੈਸ਼ਨਲ ਹਫ਼ਤੇ ਤਹਿਤ ਅੱਜ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਦੀ ਸ਼ੁੱਧਤਾ ਲਈ ਹਰੇ ਭਰੇ ਅਤੇ ਫ਼ਲਦਾਰ ਬੂਟੇ ਲਗਾਏ ਗਏ। ਇਸ ਮੌਕੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਤੇ ਜਨਰਲ ਸਕੱਤਰ ਹਰਮੇਸ਼ ਸਿੰਘ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰ ਮਨੁੱਖ ਨੂੰ ਇੱਕ ਬੂਟਾ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਮਾਂ ਹੈ ਤੇ ਰੁੱਖ ਇਸ ਦੇ ਬੱਚੇ ਹਨ। ਧਰਤੀ ਮਾਂ ਦੀ ਕੁੱਖੋਂ ਜੰਮੇ ਰੁੱਖ ਸਾਡਾ ਜੀਵਨ ਸੁਖਾਵਾਂ ਕਰਦੇ ਹਨ। ਇਸ ਮੌਕੇ ਗੁਰਮਿੰਦਰ ਸਿੰਘ, ਰੱਤੀ, ਦਿਲਪ੍ਰੀਤ ਸਿੰਘ ਅਤੇ ਜੱਸੀ ਸਿੰਘ ਆਦਿ ਹਾਜ਼ਰ ਸਨ।
Advertisement
Advertisement