ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕ੍ਰਿਕਟ ਟੂਰਨਾਮੈਂਟ ਮਹਿਰਾਜ ਦੀ ਟੀਮ ਨੇ ਜਿੱਤਿਆ

ਵਿਧਾਇਕਾ ਨੇ ਜੇਤੂ ਵਿਦਿਅਾਰਥੀਅਾਂ ਨੂੰ ਇਨਾਮ ਵੰਡੇ
ਲੱਖੇਵਾਲ ਕ੍ਰਿਕਟ ਟੂਰਨਾਮੈਂਟ ਦੀ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਵਿਧਾਇਕਾ ਨਰਿੰਦਰ ਕੌਰ ਭਰਾਜ।
Advertisement

ਇੱਥੋਂ ਨੇੜਲੇ ਪਿੰਡ ਲੱਖੇਵਾਲ ਵਿੱਚ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਅਖੀਰਲੇ ਦਿਨ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜੇਤੂਆਂ ਨੂੰ ਇਨਾਮ ਵੰਡੇ। ਇਸ ਟੂਰਨਾਮੈਂਟ ਵਿੱਚ ਕੁੱਲ 48 ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਪਿੰਡ ਮਹਿਰਾਜ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਅਤੇ ਪਿੰਡ ਲੱਖੇਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 31 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਨੌਜਵਾਨ ਖਿਡਾਰੀ ਗੁੱਗੂ ਗਿੱਲ ਨੇ ਮੈਨ ਆਫ ਦੀ ਸੀਰੀਜ਼ ਬਣੇ ਨੌਜਵਾਨ ਖਿਡਾਰੀ ਗੁੱਗੂ ਗਿੱਲ ਨੇ ਨਵਾਂ ਮੋਟਰਸਾਈਕਲ ਜਿੱਤਿਆ।

ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮੁੱਚੇ ਯੂਥ ਕਲੱਬ, ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਚੇਅਰਮੈਨ ਜਗਸੀਰ ਸਿੰਘ ਝਨੇੜੀ, ਲਖਵਿੰਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਚੰਨੋਂ, ਸੁਖਮਨ ਸਿੰਘ ਬਾਲਦ, ਵਿਕਰਮ ਸਿੰਘ ਨਕਟੇ ਅਤੇ ਰਣਜੀਤ ਸਿੰਘ ਭੜੋਂ ਆਦਿ ਹਾਜ਼ਰ ਸਨ।

Advertisement

Advertisement
Show comments