ਪੇਂਡੂ ਰੱਖਿਆ ਕਮੇਟੀਆਂ ਦੀ ਮੀਟਿੰਗ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੇਂਡੂ ਰੱਖਿਆ ਕਮੇਟੀਆਂ ਦੀ ਅੱਜ ਪੁਲੀਸ ਤੇ ਪ੍ਰਸ਼ਾਸਨ ਨਾਲ ਇਹ ਮੀਟਿੰਗ ਹੋਈ। ਇਸ ਮੌਕੇ ਐੱਸ ਡੀ ਐੱਮ ਧੂਰੀ ਰਿਸ਼ਭ ਬਾਂਸਲ ਨੇ ਕਿਹਾ ਕਿ ਨਸ਼ਿਆਂ ਦਾ ਖ਼ਾਤਮੇ ਲਈ ਹਰੇਕ ਵਿਅਕਤੀ ਦਾ ਯੋਗਦਾਨ ਅਹਿਮ ਹੈ ਕਿਉਂਕਿ ਸਮਾਜ...
Advertisement
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੇਂਡੂ ਰੱਖਿਆ ਕਮੇਟੀਆਂ ਦੀ ਅੱਜ ਪੁਲੀਸ ਤੇ ਪ੍ਰਸ਼ਾਸਨ ਨਾਲ ਇਹ ਮੀਟਿੰਗ ਹੋਈ। ਇਸ ਮੌਕੇ ਐੱਸ ਡੀ ਐੱਮ ਧੂਰੀ ਰਿਸ਼ਭ ਬਾਂਸਲ ਨੇ ਕਿਹਾ ਕਿ ਨਸ਼ਿਆਂ ਦਾ ਖ਼ਾਤਮੇ ਲਈ ਹਰੇਕ ਵਿਅਕਤੀ ਦਾ ਯੋਗਦਾਨ ਅਹਿਮ ਹੈ ਕਿਉਂਕਿ ਸਮਾਜ ਦੀ ਇਸ ਬੁਰਾਈ ਦਾ ਖ਼ਾਤਮਾ ਸਭ ਦੇ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਇਸ ਸਮਾਜਿਕ ਬੁਰਾਈ ਦੇ ਖ਼ਾਤਮੇ ਲਈ ਰਲ ਕੇ ਹੰਭਲਾ ਮਾਰਨ ਲਈ ਪ੍ਰੇਰਿਆ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਹਲਕਾ ਧੂਰੀ ਦੇ ਕੋਆਰਡੀਨੇਟਰ ਰਛਪਾਲ ਸਿੰਘ, ਬੀ ਡੀ ਪੀ ਓ ਧੂਰੀ ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਗਿੱਲ ਤੇ ਰਮਨ ਜੰਵਧਾ ਸਣੇ ਹੋਰ ਵਾਲੰਟੀਅਰ ਮੌਜੂਦ ਸਨ।
Advertisement
Advertisement
