ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਧੂਰੀ ਦੀ ਮੀਟਿੰਗ
ਇਥੇ ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਮੰਡਲ ਧੂਰੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਾਥੀ ਜਸਪਾਲ ਸਿੰਘ ਖੁਰਮੀ ਸੀਨੀਅਰ ਮੀਤ ਪ੍ਰਧਾਨ ਨੇ ਕੀਤੀ। ਮੀਟਿੰਗ ਵਿੱਚ ਸੂਬਾ ਪੈਨਸ਼ਨਰ ਐਸੋਸੀਏਸ਼ਨ ਨੇ ਮੁਲਾਜ਼ਮ ਫਰੰਟ ਨਾਲ ਮਿਲ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆ ਸਾਂਝੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਨੂੰ ਸੌਂਪੇ ਪੱਤਰ ਬਾਰੇ ਚਰਚਾ ਕੀਤੀ।
ਧੂਰੀ ਮੰਡਲ ਦੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲੋਂ 16 ਫੀਸਦੀ ਘੱਟ ਡੀ ਏ ਮਿਲਦਾ ਹੈ, ਉਸਦੀ ਤੁਰੰਤ ਪੂਰਤੀ ਕੀਤੀ ਜਾਵੇ। 31.12.2015 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ 2.59 ਦੇ ਫੈਕਟਰ ਅਨਸਾਰ ਪੈਨਸ਼ਨ ਵਿੱਚ ਸੋਧ ਕੀਤੀ ਜਾਵੇ। ਦੀਵਾਲੀ ਤੋਂ ਸਾਰੀਆਂ ਮੰਗਾਂ ਤੇ ਵਿਚਾਰ ਕਰਕੇ ਅਮਲੀ ਰੂਪ ਦਿੱਤਾ ਜਾਵੇ। ਵੱਧ ਰਹੀ ਮਹਿੰਗਾਈ ਭੱਤੇ ਨੂੰ ਵੇਖਦੇ ਹੋਏ ਪੈਨਸ਼ਨਰਾਂ ਨੂੰ ਮੈਡੀਕਲ ਭੱਤਾ 2000 ਰੁਪੈ ਫੀ ਮਹੀਨਾ ਦਿੱਤਾ ਜਾਵੇ। ਡੀ ਏ ਤੁਰੰਤ ਰਿਲੀਜ਼ ਕੀਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਰਿਵਾਇਜ਼ਡ ਸਕੇਲਾਂ ਦਾ ਏਰੀਅਰ ਇਕਮੁਸਤ ਦਿੱਤਾ ਜਾਵੇ। ਮੀਟਿੰਗ ਵਿੱਚ ਹਰਦੇਵ ਸਿੰਘ ਸਰਕਲ ਆਗੂ, ਅਮਰਜੀਤ ਸਿੰਘ ਅਮਨ, ਸੰਤੋਖ ਸਿੰਘ, ਜੋਗਿੰਦਰ ਸਿੰਘ, ਕੇਹਰ ਸਿੰਘ, ਇਦਰਜੀਤ ਸਿੰਘ, ਸੁਰਜੀਤ ਸਿੰਘ ਸ਼ੇਰਪੁਰ, ਗੁਰਨਾਮ ਸਿੰਘ ਸ਼ੇਰਪੁਰ, ਬਲਵਿੰਦਰ ਸਿੰਘ ਚਾਂਗਲੀ, ਸੁਰਿੰਦਰ ਸ਼ਰਮਾ, ਹਰਮਿੰਦਰ ਸਿੰਘ ਢੀਂਡਸਾ ਆਦਿ ਨੇ ਸ਼ਿਰਕਤ ਕੀਤੀ।