ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਡੀਕਲ ਕਾਲਜ: ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਖ਼ਿਲਾਫ਼ ਧਰਨਾ ਜਾਰੀ

ਅਕਾਲੀ ਆਗੂਆਂ ਗੋਲਡੀ ਅਤੇ ਮੂਨਕ ਵੱਲੋਂ ਅੜਿੱਕੇ ਦੂਰ ਕਰਵਾਉਣ ਦਾ ਭਰੋਸਾ
ਧਰਨੇ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ।
Advertisement

ਐੱਸਐੱਸ ਸੱਤੀ

ਮਸਤੂਆਣਾ ਸਾਹਿਬ, 10 ਜੁਲਾਈ

Advertisement

ਮਸਤੂਆਣਾ ਸਾਹਿਬ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਨ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਇੱਥੇ ਬੱਸ ਅੱਡੇ ’ਤੇ ਚੱਲ ਰਹੇ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਨਿਰਜੀਤ ਸਿੰਘ ਗੋਲਡੀ ਅਤੇ ਗੁਲਜ਼ਾਰ ਸਿੰਘ ਗੁਲਜ਼ਾਰੀ ਮੂਨਕ ਨੇ ਹਾਜ਼ਰੀ ਭਰੀ।

ਕਾਲਜ ਬਣਾਉਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਇਨ੍ਹਾਂ ਆਗੂਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਸ਼੍ਰੋਮਣੀ ਅਕਾਲੀ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਦੇ ਆਗੂਆਂ ਦੀਆਂ ਤਸਵੀਰਾਂ ਉੱਪਰ ਪਾਏ ਛਿੱਤਰਾਂ ਦੇ ਹਾਰ ਲਾਹ ਦਿੱਤੇ ਗਏ। ਦੋਵਾਂ ਅਕਾਲੀ ਆਗੂਆਂ ਨੇ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਹੱਲ ਕਰਵਾਉਗੇ। ਜੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਪਾਰਟੀ ਦੀ ਥਾਂ ਸੰਗਤ ਨਾਲ ਖੜ੍ਹਨਗੇ ਤੇ ਧਰਨੇ ਵਿੱਚ ਬੈਠਿਆ ਕਰਨਗੇ। ਇਸ ਮੌਕੇ ਸਾਹਿਬ ਸਿੰਘ ਬਡਬਰ ਨੇ ਸ੍ਰੀ ਗੋਲਡੀ ਨੂੰ ਚਿਤਾਵਨੀ ਦਿੱਤੀ ਕਿ ਜੇ ਆਉਣ ਵਾਲੇ ਦਨਿਾਂ ਵਿੱਚ ਉਹ ਇਹ ਮਸਲਾ ਹੱਲ ਕਰਵਾਉਣ ਵਿੱਚ ਅਸਫ਼ਲ ਰਹੇ ਤਾਂ ਹੋਰ ਤਸਵੀਰਾਂ ਦੇ ਨਾਲ-ਨਾਲ ਗੋਲਡੀ ਦੀ ਤਸਵੀਰ ਲਗਾ ਕੇ ਛਿੱਤਰਾਂ ਦੇ ਹਾਰ ਪਾਏ ਜਾਣਗੇ। ਕਿਸਾਨ ਆਗੂ ਕਰਮਜੀਤ ਸਿੰਘ ਛੰਨਾਂ ਅਤੇ ਗੁਰਪ੍ਰੀਤ ਸਿੰਘ ਛੰਨਾਂ ਨੇ ਕਿਹਾ ਛੇਤੀ ਹੀ ਉਹ ਦਨਿ ਵੀ ਆ ਜਾਵੇਗਾ, ਜਦੋਂ ਬਹੁਤੇ ਪਿੰਡਾਂ ਦੇ ਲੋਕ ਸ਼੍ਰੋਮਣੀ ਕਮੇਟੀ ਤੋਂ ਖੋਹ ਕੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲੈਣਗੇ। ਇਸ ਮੌਕੇ ਮਨਦੀਪ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਰਾਜਿੰਦਰ ਸਿੰਘ, ਬੰਤ ਸਿੰਘ ਚੰਗਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Advertisement
Tags :
ਅਕਾਲੀਅਕਾਲੀ ਆਗੂਆਂਸ਼੍ਰੋਮਣੀਕਮੇਟੀਕਾਲਜਖ਼ਿਲਾਫ਼ਜਾਰੀਧਰਨਾਮੈਡੀਕਲ