ਮੈਡੀਕਲ ਕੈਂਪ ਲਾਇਆ
                    ਲਹਿਰਾਗਾਗਾ: ਇੱਥੇ ਜੀਪੀਐੱਫ ਧਰਮਸ਼ਾਲਾ ਵਿੱਚ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਜੀ.ਪੀ.ਐਫ ਧਰਮਸ਼ਾਲਾ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਸੰਸਥਾ ਦੇ ਸੰਸਥਾਪਕ ਜੱਸ ਪੇਂਟਰ, ਪ੍ਰਧਾਨ ਸੁਰਿੰਦਰ ਗਰਗ, ਚੇਅਰਮੈਨ ਲੱਭੂ ਰਾਮ ਗੋਇਲ, ਖ਼ਜ਼ਾਨਚੀ ਵਿੱਕੀ ਸਿੰਗਲਾ ਤੇ ਕੈਂਪ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ...
                
        
        
    
                 Advertisement 
                
 
            
        ਲਹਿਰਾਗਾਗਾ:
ਇੱਥੇ ਜੀਪੀਐੱਫ ਧਰਮਸ਼ਾਲਾ ਵਿੱਚ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਜੀ.ਪੀ.ਐਫ ਧਰਮਸ਼ਾਲਾ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਸੰਸਥਾ ਦੇ ਸੰਸਥਾਪਕ ਜੱਸ ਪੇਂਟਰ, ਪ੍ਰਧਾਨ ਸੁਰਿੰਦਰ ਗਰਗ, ਚੇਅਰਮੈਨ ਲੱਭੂ ਰਾਮ ਗੋਇਲ, ਖ਼ਜ਼ਾਨਚੀ ਵਿੱਕੀ ਸਿੰਗਲਾ ਤੇ ਕੈਂਪ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਮੈਡੀਕਲ ਚੈੱਕਅਪ ਕੈਂਪ ਡਾ. ਸੁਰਿੰਦਰ ਮਿੱਤਲ ਦੀ ਯਾਦ ’ਚ ਲਗਾਇਆ ਗਿਆ। ਕੈਂਪ ’ਚ ਡਾ. ਪ੍ਰਗਟ ਸਿੰਘ ਸ਼ੂਗਰ, ਥਾਇਰਾਇਡ, ਬੀਪੀ, ਦਿਲ, ਲਿਵਰ, ਛਾਤੀ ਦੇ ਮਾਹਿਰ (ਐੱਮਡੀ ਮੈਡੀਸਨ) ਜਨਾਨਾ ਰੋਗਾਂ ਦੀ ਮਾਹਿਰ ਲੇਡੀ ਡਾ. ਸੰਗੀਤਾ ਸ਼ਰਮਾ, ਡਾ. ਪਾਹੁਲਪ੍ਰੀਤ ਕੌਰ ਨੇ 150 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਸ਼ੂਗਰ, ਯੂਰੀਆ ਆਦਿ ਟੈਸਟ ਮੁਫ਼ਤ ਕੀਤੇ ਗਏ। -ਪੱਤਰ ਪ੍ਰੇਰਕ
                 Advertisement 
                
 
            
        
                 Advertisement 
                
 
            
        