ਸੰਤ ਰਾਮ ਸਿੰਗਲਾ ਦੀ ਯਾਦ ’ਚ ਮੈਡੀਕਲ ਕੈਂਪ
ਪਿੰਡ ਬਾਲੀਆਂ ਵਿੱਚ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਮੈਡੀਕਲ ਕੈਂਪ ਵਿੱਚ ਸੈਂਕੜੇ ਲੋਕਾਂ ਨੇ ਸਿਹਤ ਸਹੂਲਤਾਂ ਦਾ ਲਾਹਾ ਲਿਆ। ਕੈਂਪ ਵਿਚ ਕਰੀਬ 845 ਜਣਿਆਂ ਦੀ ਜਾਂਚ ਕੀਤੀ ਗਈ ਤੇ 60 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ। ਲੋੜਵੰਦ ਮਰੀਜ਼ਾਂ...
Advertisement
ਪਿੰਡ ਬਾਲੀਆਂ ਵਿੱਚ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਮੈਡੀਕਲ ਕੈਂਪ ਵਿੱਚ ਸੈਂਕੜੇ ਲੋਕਾਂ ਨੇ ਸਿਹਤ ਸਹੂਲਤਾਂ ਦਾ ਲਾਹਾ ਲਿਆ। ਕੈਂਪ ਵਿਚ ਕਰੀਬ 845 ਜਣਿਆਂ ਦੀ ਜਾਂਚ ਕੀਤੀ ਗਈ ਤੇ 60 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੀ ਦਿੱਤੀਆਂ ਗਈਆਂ। ਮਰਹੂਮ ਸੰਤ ਰਾਮ ਸਿੰਗਲਾ ਦੇ ਪੁੱਤਰ ਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਲੋਕਾਂ ਵੱਲੋਂ ਭਰਵਾਂ ਉਤਸ਼ਾਹ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਲੋਕਾਂ ਨੂੰ ਸਿਹਤ ਸਬੰਧੀ ਫਾਇਦਾ ਹੋ ਰਿਹਾ ਹੈ। ਜੇਕਰ ਪ੍ਰਮਾਤਮਾ ਦੀ ਮਿਹਰ ਅਤੇ ਲੋਕਾਂ ਦਾ ਸਾਥ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਇਹ ਕੈਂਪਾਂ ਦੀ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਿਤਾ ਸੰਤ ਰਾਮ ਸਿੰਗਲਾ ਜੀ ਨੇ ਹਮੇਸ਼ਾ ਸਿਹਤ ਸਹੂਲਤਾਂ ਦੇ ਦਾਨ ਨੂੰ ਸਭ ਤੋਂ ਵੱਡਾ ਸਮਝਿਆ ਹੈ, ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਪਰਿਵਾਰ ਵਿੱਚ ਸਾਰੇ ਤੰਦਰੁਸਤ ਹਨ ਤਾਂ ਉਹ ਘੱਟ ਵਿੱਤੀ ਵਿਵਸਥਾ ਦੇ ਬਾਵਜੂਦ ਖੁਸ਼ੀਆਂ ਮਾਣਦੇ ਹਨ।
Advertisement
Advertisement