ਜਥੇਦਾਰ ਗਰਜਾ ਸਿੰਘ ਦੀ ਯਾਦ ’ਚ ਮੈਡੀਕਲ ਕੈਂਪ
ਲਹਿਰਾਗਾਗਾ: ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਸਥਾਨਕ ਜੀਪੀਐੱਫ ਕੰਪਲੈਕਸ ਵਿੱਚ ਅਕਾਲੀ ਆਗੂ ਜਥੇਦਾਰ ਗਰਜਾ ਸਿੰਘ (ਖੰਡੇਬਾਦ) ਦੀ ਯਾਦ ਵਿੱਚ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਉਨ੍ਹਾਂ ਦੇ ਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ...
Advertisement
ਲਹਿਰਾਗਾਗਾ: ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਸਥਾਨਕ ਜੀਪੀਐੱਫ ਕੰਪਲੈਕਸ ਵਿੱਚ ਅਕਾਲੀ ਆਗੂ ਜਥੇਦਾਰ ਗਰਜਾ ਸਿੰਘ (ਖੰਡੇਬਾਦ) ਦੀ ਯਾਦ ਵਿੱਚ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਉਨ੍ਹਾਂ ਦੇ ਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਖੰਡੇਬਾਦ, ਪ੍ਰੋ. ਹਜੂਰਾ ਸਿੰਘ (ਖੰਡੇਬਾਦ) ਤੇ ਰਾਮ ਸਿੰਘ ਨੇ ਕੀਤਾ। ਇਸ ਮੌਕੇ ਸੰਸਥਾ ਦੇ ਸੰਸਥਾਪਕ ਜੱਸ ਪੇਂਟਰ, ਜੀਪੀਐੱਫ਼ ਦੇ ਚੇਅਰਮੈਨ ਸਤੀਸ਼ ਗੋਇਲ, ਲੱਭੂ ਰਾਮ ਗੋਇਲ, ਖ਼ਜ਼ਾਨਚੀ ਵਿੱਕੀ ਸਿੰਗਲਾ ਤੇ ਤਰਸੇਮ ਸਿੰਗਲਾ ਮੌਜੂਦ ਸਨ। ਕੈਂਪ ਵਿੱਚ ਡਾ. ਪ੍ਰਗਟ ਸਿੰਘ, ਡਾ. ਗਗਨ ਮੋਦਗਿਲ ਤੇ ਡਾ. ਪਾਹੁਲਪ੍ਰੀਤ ਕੌਰ ਵੱਲੋਂ 190 ਦੇ ਕਰੀਬ ਮਰੀਜ਼ਾਂ ਦੀਂ ਜਾਂਚ ਕੀਤੀ ਗਈ। ਇਸ ਦੌਰਾਨ ਸੰਸਥਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
Advertisement
Advertisement