ਲਾਇਨਜ਼ ਕਲੱਬ ਵੱਲੋਂ ਮੈਡੀਕਲ ਕੈਂਪ
ਲਾਇਨਜ਼ ਕਲੱਬ ਮੂਨਕ (ਸਿਟੀ) ਵੱਲੋਂ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਗਗਨਦੀਪ ਸਿੰਘ ਨੇ ਲਗਭਗ 100 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ...
Advertisement
ਲਾਇਨਜ਼ ਕਲੱਬ ਮੂਨਕ (ਸਿਟੀ) ਵੱਲੋਂ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਗਗਨਦੀਪ ਸਿੰਘ ਨੇ ਲਗਭਗ 100 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਅਜੇ ਗਰਗ ਸੈਕਟਰੀ ਰਕੇਸ਼ ਕੁਮਾਰ, ਪ੍ਰਾਜੈਕਟ ਮੈਨੇਜਰ ਇੰਦਰਪਾਲ ਸਿੰਗਲਾ ਅਤੇ ਹੋਰ ਲਾਇਨ ਮੈਂਬਰ ਸੋਮਨਾਥ, ਚੇਤਨ, ਲੇਖਰਾਮ, ਦੀਪਕ ਸਿੰਗਲਾ, ਪੰਕਜ, ਸੰਦੀਪ ਬੰਸਲ ਅਤੇ ਹੋਰ ਮੈਂਬਰ ਵੀ ਮੌਜੂਦ ਸਨ। ਪ੍ਰਧਾਨ ਅਜੇ ਕੁਮਾਰ ਗਰਗ ਨੇ ਦੱਸਿਆ ਕਿ ਇਹ ਕਲੱਬ ਅੱਗੇ ਤੋਂ ਵੀ ਸਮਾਜ ਭਲਾਈ ਦੇ ਕੰਮ ਕਰਦਾ ਰਹੇਗਾ।
Advertisement
Advertisement