ਅਨਿਕੇਤ ਸਿਹਤ ਭਲਾਈ ਸੰਸਥਾ ਵੱਲੋਂ ਮੈਡੀਕਲ ਕੈਂਪ
ਅਨਿਕੇਤ ਸਿਹਤ ਭਲਾਈ ਸੰਸਥਾ ਵੱਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਸਥਾਨਕ ਮਾਤਾ ਸ੍ਰੀ ਮਹਾਕਾਲੀ ਦੇਵੀ ਮੰਦਰ ਦੇ ਸ਼ਕਤੀ ਭਵਨ ਵਿੱਚ ਲਗਾਇਆ ਗਿਆ। ਸੰਸਥਾ ਦੇ ਪ੍ਰਧਾਨ ਵਰਿੰਦਰ ਗੁਪਤਾ, ਗੁਰਪਾਲ ਸਿੰਘ ਗਿੱਲ, ਰਾਜ ਕੁਮਾਰ ਅਰੋੜਾ ਅਤੇ ਲਾਜਪਤ ਰਾਏ ਛਾਬੜਾ ਦੀ...
Advertisement
ਅਨਿਕੇਤ ਸਿਹਤ ਭਲਾਈ ਸੰਸਥਾ ਵੱਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਸਥਾਨਕ ਮਾਤਾ ਸ੍ਰੀ ਮਹਾਕਾਲੀ ਦੇਵੀ ਮੰਦਰ ਦੇ ਸ਼ਕਤੀ ਭਵਨ ਵਿੱਚ ਲਗਾਇਆ ਗਿਆ। ਸੰਸਥਾ ਦੇ ਪ੍ਰਧਾਨ ਵਰਿੰਦਰ ਗੁਪਤਾ, ਗੁਰਪਾਲ ਸਿੰਘ ਗਿੱਲ, ਰਾਜ ਕੁਮਾਰ ਅਰੋੜਾ ਅਤੇ ਲਾਜਪਤ ਰਾਏ ਛਾਬੜਾ ਦੀ ਦੇਖ ਰੇਖ ਵਿੱਚ ਲਗਾਏ ਕੈਂਪ ਵਿਚ ਮਾਹਿਰ ਡਾਕਟਰਾਂ ਡਾ. ਸੰਜੀਵ ਮਹਾਜਨ (ਓਰਥੋ), ਗੁਰਸਿਮਰਨ ਕੌਰ (ਗਾਇਨੀ), ਰਣਜੀਤ ਸਿੰਘ ਫੇਫੜੇ (ਮੈਡੀਸਨ), ਡਾ. ਦੀਪ ਚੰਦ (ਅੱਖਾਂ), ਡਾ. ਪ੍ਰਵੀਨ ਰਾਣੀ ਦੀ ਟੀਮ ਵੱਲੋਂ 253 ਵਿਅਕਤੀਆਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਵਿਸ਼ਵ ਸੀਨੀਅਰ ਸਿਟੀਜ਼ਨ ਦਿਹਾੜੇ ਨੂੰ ਸਮਰਪਿਤ 80 ਸਾਲ ਤੋਂ ਵੱਧ ਉਮਰ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਓ.ਪੀ. ਅਰੋੜਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਨੀਕੇਤ ਸਿਹਤ ਭਲਾਈ ਸੰਸਥਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਕੈਂਪ ਲਗਾ ਰਹੀ ਹੈ ਜੋ ਕਿ ਸਮਾਜ ਸੇਵਾ ਨੂੰ ਸਮਰਪਿਤ ਹੈ। ਕੈਂਪ ਵਿੱਚ ਮੁੱਖ ਮਹਿਮਾਨ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਵਿਸ਼ੇਸ਼ ਮਹਿਮਾਨ ਦੀਪਕ ਅਗਰਵਾਲ, ਰਾਮ ਸ਼ਰਨ ਬਾਂਸਲ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਵਰਿੰਦਰਜੀਤ ਸਿੰਘ ਬਜਾਜ, ਆਰਐੱਲ ਪਾਂਧੀ, ਓ.ਪੀ. ਅਰੋੜਾ, ਹਿਮਾਂਸ਼ੂ ਮਦਾਨ, ਸੀਤਾ ਰਾਮ, ਹਰਬੰਸ ਸਿੰਘ ਕੁਮਾਰ, ਗੁਰਮੀਤ ਸਿੰਘ, ਡਾ. ਵਿਕਾਸ ਗੁਪਤਾ, ਡਾ. ਮੋਹਿਤ ਗੋਇਲ, ਕਿਰਨ ਗੁਪਤਾ ਅੰਜੂ ਗਰਗ, ਨਿਸ਼ਾ ਸਿੰਗਲਾ, ਨੀਲਮ ਮਿੱਤਲ ਕਿਰਨ ਦੁਆ, ਮਮਤਾ ਜਿੰਦਲ, ਲਲਿਤਾ ਗੋਇਲ, ਬਿਮਲਾ ਅਰੋੜਾ, ਰਮੇਸ਼ ਕੁਮਾਰ ਜਨਰਲ ਸਕੱਤਰ, ਰਜਨੀ ਵਲੇਚਾ ਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।
Advertisement
Advertisement